ਪੁਣੇ— ਛੋਟੀ ਉਮਰ ਵਿਚ ਵੱਡਾ ਕੰਮ ਕਰ ਕੇ ਦਿਖਾਉਣ ਵਾਲੇ ਬੱਚੇ ਜਿੱਥੇ ਮਾਪਿਆਂ ਦਾ ਨਾਂ ਰੌਸ਼ਨ ਕਰਦੇ ਹਨ, ਉੱਥੇ ਹੀ ਪੂਰੀ ਦੁਨੀਆ ਨੂੰ ਹੈਰਾਨੀ 'ਚ ਪਾ ਦਿੰਦੇ ਹਨ। ਅਜਿਹਾ ਹੀ ਕੁਝ ਕੀਤਾ ਹੈ ਪੁਣੇ ਦੇ ਰਹਿਣ ਵਾਲੇ 12 ਸਾਲ ਦੇ ਹਾਜ਼ਿਕ ਕਾਜ਼ੀ ਨੇ, ਜਿਸ ਨੇ ਸਮੁੰਦਰੀ ਜੀਵਾਂ ਨੂੰ ਬਚਾਉਣ ਲਈ ਇਕ ਜਹਾਜ਼ ਦਾ ਡਿਜ਼ਾਈਨ ਤਿਆਰ ਕੀਤਾ ਹੈ। ਇਹ ਜਹਾਜ਼ ਸਮੁੰਦਰ ਵਿਚ ਤੈਰੇਗਾ ਹੀ ਨਹੀਂ ਸਗੋਂ ਕਿ ਸਮੁੰਦਰ ਤੋਂ ਗੰਦਗੀ ਨੂੰ ਵੀ ਸਾਫ ਕਰੇਗਾ। ਇਸ ਨੂੰ 'ਏਰਵਿਸ' ਦਾ ਨਾਂ ਦਿੱਤਾ ਗਿਆ ਹੈ। ਇਸ ਜ਼ਰੀਏ ਪਾਣੀ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਸਮੁੰਦਰੀ ਜੀਵ-ਜੰਤੂਆਂ ਨੂੰ ਬਚਾਉਣ ਵਿਚ ਮਦਦ ਮਿਲੇਗੀ। ਮਹਿਜ 12 ਸਾਲ ਦੇ ਬੱਚੇ ਦੇ ਇਸ ਵਿਚਾਰ ਦੀ ਦੁਨੀਆ ਭਰ ਵਿਚ ਤਰੀਫ ਹੋ ਰਹੀ ਹੈ।
ਹਾਜ਼ਿਕ ਨੇ ਦੱਸਿਆ ਕਿ ਉਹ ਕੁਝ ਡਾਕੂਮੈਂਟਰੀ ਦੇਖਦਾ ਸੀ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਸਮੁੰਦਰੀ ਜੀਵ-ਜੰਤੂਆਂ 'ਤੇ ਕੂੜੇ ਦਾ ਕਿੰਨਾ ਅਸਰ ਹੁੰਦਾ ਹੈ। ਮੈਂ ਸੋਚਿਆ ਕਿ ਇਸ ਲਈ ਕੁਝ ਕਰਨਾ ਚਾਹੀਦਾ ਹੈ। ਹਾਜ਼ਿਕ ਨੇ ਅੱਗੇ ਦੱਸਿਆ ਕਿ ਅਸੀਂ ਜੋ ਮੱਛੀਆਂ ਖਾਣੇ ਵਿਚ ਖਾਂਦੇ ਹਾਂ, ਉਹ ਸਮੁੰਦਰ ਵਿਚ ਪਲਾਸਟਿਕ ਖਾ ਰਹੀ ਹੈ। ਇਸ ਲਈ ਇਕ ਤਰ੍ਹਾਂ ਨਾਲ ਅਸੀਂ ਵੀ ਸਮੁੰਦਰ ਦੀ ਗੰਦਗੀ ਖਾ ਰਹੇ ਹਾਂ ਅਤੇ ਇਹ ਮਨੁੱਖੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਜਹਾਜ਼ ਦੇ ਡਿਜ਼ਾਈਨ ਅਤੇ ਫੀਚਰ ਬਾਰੇ ਦੱਸਦੇ ਹੋਏ ਹਾਜ਼ਿਕ ਨੇ ਦੱਸਿਆ ਕਿ ਜਹਾਜ਼ ਦੇ ਹੇਠਲੇ ਹਿੱਸੇ ਵਿਚ ਇਕ ਸੈਂਸਰ ਹੋਵੇਗਾ, ਜੋ ਕਿ ਜੀਵ-ਜੰਤੂਆਂ ਦੀ ਜ਼ਿੰਦਗੀ, ਪਾਣੀ ਅਤੇ ਪਲਾਸਟਿਕ ਨੂੰ ਵੱਖ-ਵੱਖ ਕਰੇਗਾ। ਉਸ ਨੇ ਦੱਸਿਆ ਕਿ ਜਦੋਂ ਉਹ 9 ਸਾਲ ਦਾ ਸੀ ਤਾਂ ਉਸ ਦੇ ਦਿਮਾਗ ਵਿਚ ਇਹ ਵਿਚਾਰ ਆਇਆ। ਉਹ ਸਮੁੰਦਰੀ ਜੀਵ-ਜੰਤੂਆਂ ਲਈ ਕੁਝ ਕਰਨਾ ਚਾਹੁੰਦਾ ਸੀ। ਹਾਜ਼ਿਕ ਦੇ ਇਸ ਵਿਚਾਰ ਦੀ ਕਈ ਕੌਮਾਂਤਰੀ ਸਕਾਲਰਸ ਅਤੇ ਸੰਗਠਨ ਪ੍ਰਸ਼ੰਸਾ ਕਰ ਚੁੱਕੇ ਹਨ।
ਮਨੁੱਖੀ ਤਸਕਰੀ ਮਾਮਲਿਆਂ 'ਚ ਦੋਸ਼ੀ 'ਸੋਨੂੰ ਪੰਜਾਬਣ' 'ਤੇ ਚੱਲੀਆਂ ਗੋਲੀਆਂ
NEXT STORY