ਅਨੂਪਪੁਰ (ਵਾਰਤਾ)- ਮੱਧ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਬਣਨ ਤੱਕ ਨੰਗੇ ਪੈਰ ਰਹਿਣ ਦਾ ਸੰਕਲਪ ਲੈਣ ਵਾਲੇ ਪਾਰਟੀ ਦੇ ਅਨੂਪਪੁਰ ਜ਼ਿਲ੍ਹਾ ਪ੍ਰਧਾਨ ਰਾਮਦਾਸ ਪੁਰੀ ਨੂੰ ਅੱਜ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੂਟ ਪਹਿਨਾਏ। ਸ਼੍ਰੀ ਚੌਹਾਨ ਇੰਨੀ ਦਿਨੀਂ ਅਨੂਪਪੁਰ ਜ਼ਿਲ੍ਹੇ ਦੇ ਅਮਰਕੰਟਕ ਦੇ ਦੌਰੇ 'ਤੇ ਹਨ। ਇਸ ਦੌਰਾਨ ਅੱਜ ਉਨ੍ਹਾਂ ਨੇ ਸ਼੍ਰੀ ਪੂਰੀ ਨੂੰ ਬੂਟ ਪਹਿਨਾ ਕੇ ਉਨ੍ਹਾਂ ਦਾ ਸੰਕਲਪ ਪੂਰਾ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਸ਼ਿਵਰਾਜ ਚੌਹਾਨ ਨੇ 'ਐਕਸ' 'ਤੇ ਪੋਸਟ ਕੀਤਾ,''ਰਾਮਦਾਸ ਪੁਰੀ ਵਰਗੇ ਵਰਕਰ ਪਾਰਟੀ ਦੀ ਸ਼ਕਤੀ ਅਤੇ ਪੂੰਜੀ ਹਨ। ਅਨੂਪਪੁਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਮਦਾਸ ਪੁਰੀ ਜੀ ਨੇ ਸੰਕਲਪ ਲਿਆ ਸੀ ਕਿ ਜਦੋਂ ਤੱਕ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਨਹੀਂ ਬਣੇਗੀ, ਉਦੋਂ ਤੱਕ ਉਹ ਬੂਟ ਅਤੇ ਚੱਪਲ ਨਹੀਂ ਪਹਿਨਣਗੇ। ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣ ਗਈ ਅਤੇ ਉਨ੍ਹਾਂ ਦਾ ਸੰਕਲਪ ਪੂਰਾ ਹੋਣ 'ਤੇ ਅਸੀਂ ਉਨ੍ਹਾਂ ਨੂੰ ਅੱਜ ਬੂਟ ਪਹਿਨਾਏ ਹਨ। ਅਜਿਹੇ ਸਮਰਪਿਤ ਵਰਕਰ 'ਤੇ ਭਾਜਪਾ ਨੂੰ ਮਾਣ ਹੈ ਅਤੇ ਅਜਿਹੇ ਹੀ ਵਰਕਰ ਆਦਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਨੂੰ ਵੀ ਪੂਰਾ ਕਰ ਕੇ ਆਪਣੇ ਦੇਸ਼ ਨੂੰ ਖੁਸ਼ਹਾਲ ਅਤੇ ਵਿਕਸਿਤ ਬਣਾਉਣ 'ਚ ਯੋਗਦਾਨ ਦੇਣਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ 'ਚ ਬਰਫ਼ਬਾਰੀ ਕਾਰਨ ਵਧੀ ਠੰਡ, ਬਣੇ ਸੀਤ ਲਹਿਰ ਦੇ ਹਾਲਾਤ
NEXT STORY