ਹਮੀਰਪੁਰ—ਹਿਮਾਚਲ ਪ੍ਰਦੇਸ਼ 'ਚ ਹਮੀਰਪੁਰ ਜ਼ਿਲੇ 'ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਟਰੱਕ ਨੇ 4 ਲੋਕਾਂ ਨੂੰ ਕੁਚਲ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 7 ਵਜੇ ਹਮੀਰਪੁਰ ਬਿਝੜੀ ਮਾਰਗ 'ਤੇ ਇੱਕ ਅਣਕੰਟਰੋਲ ਟਰੱਕ ਨੇ ਸੜਕ 'ਤੇ ਪੈਦਲ ਜਾ ਰਹੇ 4 ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਦੌਰਾਨ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਨੂੰ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ।

ਮੌਕੇ 'ਤੇ ਸਥਾਨਿਕ ਲੋਕਾਂ ਨੇ ਜ਼ਖਮੀ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਵਾਲੇ ਸਥਾਨ 'ਤੇ ਪਹੁੰਚੀ ਪੁਲਸ ਨੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ 'ਚ ਜੁੱਟ ਗਈ ਹੈ ਅਤੇ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

B'Day Spl : ਸ਼ਾਸਤਰੀ ਜੀ ਦੀ ਅਪੀਲ 'ਤੇ ਪੂਰਾ ਦੇਸ਼ ਰੱਖਣ ਲੱਗਾ ਸੀ ਇਕ ਦਿਨ ਦਾ ਵਰਤ
NEXT STORY