ਕਿਸ਼ਨਗੰਜ— ਬਿਹਾਰ ਦੇ ਭੰਵਰਗੜ੍ਹ ਦੇ ਸ਼ਾਹਪੁਰਾ ਜੰਗਲ 'ਚ ਇਕ ਦਰੱਖਤ 'ਤੇ ਪ੍ਰੇਮੀ-ਪ੍ਰੇਮਿਕਾ ਦੀਆਂ ਲਾਸ਼ਾਂ ਲਟਕੀਆਂ ਮਿਲੀਆ। ਲਾਸ਼ਾਂ ਦੋ ਦਿਨ ਪੁਰਾਣੀ ਦੱਸੀਆਂ ਜਾ ਰਹੀਆਂ ਹਨ। ਦੋਵਾਂ ਦੇ ਸਰੀਰ ਫੰਦੇ ਨਾਲ ਲਟਕਣ ਨਾਲ ਫੁਲ ਚੁੱਕੇ ਸਨ। ਪਿਛਲੇ ਦੋ ਦਿਨਾਂ 'ਚ ਲਟਕਣ ਤੋਂ ਬਾਅਦ ਸਰੀਰ 'ਚੋਂ ਕਾਫੀ ਬਦਬੂ ਆਉਣ ਦੇ ਬਾਵਜੂਦ ਉਨ੍ਹਾਂ ਦੇ ਸਰੀਰ ਨੂੰ ਬਹੁਤ ਮੁਸ਼ਕਿਲ ਨਾਲ ਉਤਾਰਿਆ ਗਿਆ। ਮਾਮਲਾ ਪ੍ਰੇਮ-ਸੰਬੰਧਾਂ ਦਾ ਦੱਸਿਆ ਗਿਆ ਹੈ।
ਕਿਸ਼ਨਗੰਜ ਥਾਣਾ ਮੁੱਖੀ ਰਾਣਾ ਹਰੀਪ੍ਰਸਾਦ ਨੇ ਦੱਸਿਆ ਕਿ ਬੀਤੇਂ ਦਿਨ ਬੁੱਧਵਾਰ ਨੂੰ ਸ਼ਾਹਪੁਰ ਦੇ ਪਿੰਡਾਂ ਦੇ ਲੋਕਾਂ ਨੂੰ ਜੰਗਲ 'ਚ ਇਕ ਦਰੱਖਤ ਨਾਲ ਨੌਜਵਾਨ ਲੜਕੀ-ਲੜਕੇ ਦੇ ਲਟਕਣ ਦੀ ਸੂਚਨਾ ਮਿਲੀ ਸੀ।
ਮੌਕੇ 'ਤੇ ਜਾ ਕੇ ਨਜ਼ਦੀਕ ਦੇ ਪਿੰਡਾਂ ਤੋਂ ਪੁੱਛਣ 'ਤੇ ਪਛਾਣ 'ਚ ਲੜਕੇ ਦਾ ਨਾਂ ਸੋਨੂੰ (24) ਪੁੱਤਰ ਛੋਟੂਲਾਲ ਗੁਰਜਰ ਪੀਪਲੰਦਾ ਰੂੜੀ ਅਤੇ ਲੜਕੀ ਦੀ ਪਛਾਣ ਮੋਨਿਕਾ (22) ਪੁੱਤਰੀ ਹੰਸਰਾਜ ਮੀਣਾ ਦੇ ਰੂਪ 'ਚ ਹੋਈ। ਪੋਸਟਮਾਰਟਮ ਰਿਪੋਰਟ 'ਚ ਪਤਾ ਚੱਲਿਆ ਕਿ ਦੋਵਾਂ ਦੇ ਮ੍ਰਿਤਕ ਸਰੀਰ 2 ਦਿਨ ਪੁਰਾਣੇ ਹਨ। ਬਾਡੀ ਕਈ ਹਿੱਸਿਆਂ ਤੋਂ ਫੁਲ ਗਈ ਹੈ। ਥਾਣਾ ਮੁੱਖੀ ਯਾਦਵ ਨੇ ਦੱਸਿਆ ਕਿ ਪ੍ਰਥਮ ਦ੍ਰਿਸ਼ਟਾ ਪ੍ਰੇਮੀ ਯੁਗਲ ਦੇ ਵੱਖ-ਵੱਖ ਜਾਤੀ ਹੋਣ 'ਤੇ ਵਿਆਹ ਨਾ ਹੋਣ 'ਤੇ ਇਹ ਕਦਮ ਚੁੱਕਿਆ ਸੀ।
ਕਿਸ਼ਨਗੰਜ ਥਾਣਾ ਪੁਲਸ ਨੇ ਦੱਸਿਆ ਸੀ ਕਿ ਲੜਕਾ-ਲੜਕੀ 19 ਜੂਨ ਰਾਤ ਨੂੰ ਘਰ ਚੋਂ ਭੱਜ ਗਏ ਸਨ। ਲੜਕੇ ਦੇ ਘਰਦਿਆਂ ਨੇ ਗਾਇਬ ਹੋਣ ਦਾ ਮਾਮਲਾ ਦਰਜ ਕਰਵਾਇਆ ਸੀ। ਇਹ ਲੜਕੀ ਦੇ ਘਰਦਿਆ ਨੇ ਉਸ ਦੇ ਗਾਇਬ ਹੋਣ ਜਾਣਕਾਰੀ ਪੁਲਸ ਨੂੰ ਦਿੱਤੀ ਸੀ।
ਗਰਭਪਾਤ ਕਰਵਾਉਣ ਦੀ ਔਰਤ ਦੀ ਅਪੀਲ, ਸੁਪਰੀਮ ਕੋਰਟ ਨੇ 7 ਮੈਂਬਰੀ ਮੈਡੀਕਲ ਬੋਰਡ ਗਠਿਤ ਕੀਤਾ
NEXT STORY