ਨਵੀਂ ਦਿੱਲੀ (ਵਾਰਤਾ) : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਵਿਸ਼ਵਾਸ ਪ੍ਰਗਟ ਕੀਤਾ ਕਿ ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਗਿਣਤੀ ਨਵੇਂ ਸਾਲ ਤੱਕ ਕੋਵਿਡ ਤੋਂ ਪਹਿਲਾਂ ਪੱਧਰ ਦੇ ਕਰੀਬ ਪਹੁੰਚ ਜਾਵੇਗੀ ਅਤੇ ਅਗਲੇ ਸਾਲ ਦੀ ਪਹਿਲੀ ਤੀਮਾਹੀ ਵਿਚ ਉਸ ਨੂੰ ਪਾਰ ਕਰ ਜਾਵੇਗੀ। ਉਥੇ ਹੀ ਉਨ੍ਹਾਂ ਨੇ ਅੰਤਰਰਸ਼ਟਰੀ ਉਡਾਣਾਂ ਦੇ ਬਾਰੇ ਵਿਚ ਕਿਹਾ ਕਿ ਅਜੇ ਇਹ ਕਹਿ ਪਾਉਣਾ ਮੁਸ਼ਕਲ ਹੈ ਕਿ ਨਿਯਮਤ ਅੰਤਰਰਸ਼ਟਰੀ ਉਡਾਨਾਂ ਕਦੋਂ ਤੱਕ ਸ਼ੁਰੂ ਹੋਣਗੀਆਂ। ਇਸ ਸਾਲ ਦੇ ਅੰਤ ਤੱਕ ਮੰਤਰਾਲਾ ਇਸ ਦੇ ਲਈ ਤਿਆਰੀ ਸ਼ੁਰੂ ਕਰੇਗਾ। ਸ਼ਾਇਦ ਅਗਲੇ ਸਾਲ ਮਾਰਚ ਤੱਕ ਜਾਂ ਉਸ ਦੇ ਬਾਅਦ ਇਨ੍ਹਾਂ ਦੇ ਸ਼ੁਰੂ ਹੋਣ ਦੀ ਉਮੀਦ ਹੈ।
ਵੱਡੀ ਖ਼ਬਰ : ਆਉਣ ਵਾਲੇ ਦਿਨਾਂ 'ਚ 75 ਫ਼ੀਸਦੀ ਹਵਾਈ ਰੂਟਾਂ ਨੂੰ ਖੋਲ੍ਹਣ ਦੀ ਤਿਆਰੀ
ਉਨ੍ਹਾਂ ਨੇ ਇਹ ਵੀ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੀਆਂ ਉਡਾਨਾਂ ਅਤੇ 16 ਦੇਸ਼ਾਂ ਦੇ ਨਾਲ ਦੋ-ਪੱਖੀ ਸਮਝੌਤਿਆਂ ਦੇ ਤਹਿਤ 'ਏਅਰ ਬਬਲ' ਵਿਵਸਥਾ ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਉਡਾਨਾਂ ਵੀ ਅੰਤਰਰਸ਼ਟਰੀ ਉਡਾਨਾਂ ਹੀ ਹਨ ਜੋ ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਅਤੇ ਦੇਸ਼ ਤੋਂ ਬਾਹਰ ਜਾਣ ਵਾਲਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵੰਦੇ ਭਾਰਤ ਮਿਸ਼ਨ ਤਹਿਤ ਹੁਣ ਤੱਕ 20 ਲੱਖ ਤੋਂ ਜ਼ਿਆਦਾ ਮੁਸਾਫ਼ਰ ਵਿਦੇਸ਼ਾਂ ਤੋਂ ਭਾਰਤ ਆਏ ਹਨ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ : ਸਾਬਕਾ ਕ੍ਰਿਕਟਰ ਦੇ ਭਰਾ ਦਾ ਗੋਲੀ ਮਾਰ ਕੇ ਕਤਲ
ਵੱਡੀ ਖ਼ਬਰ: ਆਉਣ ਵਾਲੇ ਦਿਨਾਂ 'ਚ ਵਧਣਗੀਆਂ ਹਵਾਈ ਉਡਾਣਾਂ, ਰੋਜ਼ਾਨਾ ਇੰਨੇ ਮੁਸਾਫ਼ਰ ਕਰ ਸਕਣਗੇ ਯਾਤਰਾ
NEXT STORY