ਕੇਪਟਾਊਨ : ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ ਵਰਨੋਨ ਫਿਲੇਂਡਰ ਦੇ ਛੋਟੇ ਭਰਾ ਦਾ ਕੇਪਟਾਊਨ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਟਾਇਰੋਨ ਫਿਲੇਂਡਰ ਬੁੱਧਵਾਰ ਨੂੰ ਰੇਵੇਂਸਮੀਡ ਵਿਚ ਆਪਣੇ ਗੁਆਂਢੀ ਦੇ ਇੱਥੇ ਪਾਣੀ ਦੇ ਰਹੇ ਸਨ, ਉਦੋਂ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਹੈ ਕਿ ਉਹ ਕਤਲ ਦੀ ਜਾਂਚ ਕਰ ਰਹੀ ਹੈ ਅਤੇ ਕਾਤਲ ਅਜੇ ਵੀ ਫ਼ਰਾਰ ਹੈ।
ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਫਿਲੇਂਡਰ ਨੇ ਲੋਕਾਂ ਦਾ ਸਮਰਥਨ ਦੇਣ ਲਈ ਧੰਨਵਾਦ ਅਦਾ ਕੀਤਾ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, 'ਮੇਰੇ ਪਰਿਵਾਰ ਨੇ ਅੱਜ ਰੇਵੇਂਸਮੀਡ ਵਿਚ ਇਕ ਕਤਲ ਦਾ ਸਾਹਮਣਾ ਕੀਤਾ ਹੈ। ਮੈਂ ਬੱਸ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਮੁਸ਼ਕਲ ਸਮੇਂ ਵਿਚ ਪਰਿਵਾਰ ਦੀ ਨਿਜਤਾ ਦਾ ਸਨਮਾਨ ਕੀਤਾ ਜਾਵੇ।'
ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, 50,000 ਤੋਂ ਹੇਠਾਂ ਆਏ ਭਾਅ
ਉਨ੍ਹਾਂ ਕਿਹਾ, 'ਕਤਲ ਦੇ ਇਸ ਮਾਮਲੇ ਦੀ ਜਾਂਚ ਪੁਲਸ ਕਰ ਰਹੀ ਹੈ ਅਤੇ ਅਸੀਂ ਸਨਮਾਨ ਪੂਰਵਕ ਮੀਡੀਆ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਪੁਲਸ ਨੂੰ ਜਾਂਚ ਕਰਣ ਲਈ ਜ਼ਰੂਰੀ ਸਮਾਂ ਦੇਣ। ਇਸ ਸਮੇਂ ਮਾਮਲੇ ਨੂੰ ਲੈ ਕੇ ਜਾਣਕਾਰੀ ਨਹੀਂ ਮਿਲੀ ਹੈ ਅਤੇ ਅਫਵਾਹਾਂ ਸਾਡੇ ਪਰਿਵਾਰ ਲਈ ਇਸ ਸਮੇਂ ਮੁਸ਼ਕਲਾਂ ਖੜ੍ਹੀਆਂ ਕਰ ਦੇਣਗੀਆਂ। ਟਾਇਰੋਨ ਸਾਡੇ ਦਿਲਾਂ ਵਿਚ ਹਮੇਸ਼ਾ ਰਹਿਣਗੇ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।'
ਇਹ ਵੀ ਪੜ੍ਹੋ: TikTok ਵੀਡੀਓ ਬਣਾਉਣ ਦੇ ਚੱਕਰ 'ਚ 20 ਸਾਲਾ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ
ਹੱਥ 'ਚ ਦਰਦ ਨਾਲ ਜੂਝਦੇ ਹੋਏ ਜਿੱਤੇ ਜੋਕੋਵਿਚ, ਸੈਮੀਫਾਈਨਲ 'ਚ ਸਿਟਸਿਪਾਸ ਨਾਲ ਹੋਵੇਗਾ ਸਾਹਮਣਾ
NEXT STORY