ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਯੂਕ੍ਰੇਨ ’ਤੇ ਰੂਸ ਦੇ ਹਮਲਿਆਂ ਦਰਮਿਆਨ ਉੱਥੋਂ ਭਾਰਤੀਆਂ ਨੂੰ ਵਾਪਸ ਕੱਢਣ ਲਈ ਚਲਾਇਆ ਗਿਆ ‘ਆਪ੍ਰੇਸ਼ਨ ਗੰਗਾ’ ਨੂੰ ਸਫ਼ਲ ਮੁਹਿੰਮ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਹੁਣ ਤਕ ਕਿਸੇ ਵੀ ਦੇਸ਼ ਵਲੋਂ ਕਿਤੇ ਵੀ ਚਲਾਏ ਗਏ ਸਭ ਤੋਂ ਯੋਜਨਾਬੱਧ ਅਤੇ ਸਫਲ ਨਿਕਾਸੀ ਕਾਰਜਾਂ ਵਿਚੋਂ ਇਕ ਹੈ। ਨਿਯਮ 193 ਦੇ ਤਹਿਤ ਯੂਕ੍ਰੇਨ ਦੀ ਸਥਿਤੀ 'ਤੇ ਚਰਚਾ ਕਰਨ ਲਈ ਲੋਕ ਸਭਾ ’ਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਪੁਰੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਯੂਕ੍ਰੇਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਸਰਕਾਰ ਦੀ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਸਲਾਹ-ਮਸ਼ਵਰੇ ਤੋਂ ਬਾਅਦ ਕਈ ਭਾਰਤੀ ਵਿਦਿਆਰਥੀਆਂ ਨੇ ਦੇਸ਼ ਛੱਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਪਰ ਕੁਝ ਵਿਦਿਆਰਥੀ ਸ਼ੁਰੂ ’ਚ ਯੂਕ੍ਰੇਨ ਛੱਡਣਾ ਨਹੀਂ ਚਾਹੁੰਦੇ ਸਨ।
ਪੁਰੀ ਨੇ ਕਿਹਾ ਕਿ ਉਨ੍ਹਾਂ ’ਚੋਂ ਕਈ ਵਿਦਿਆਰਥੀਆਂ ਨੇ ਦੱਸਿਆ ਕਿ ਯੂਕ੍ਰੇਨ ’ਚ ਜਿੱਥੇ ਉਹ ਪੜ੍ਹ ਰਹੇ ਸਨ, ਉਨ੍ਹਾਂ ਵਿਦਿਅਕ ਅਦਾਰਿਆਂ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਸਥਿਤੀ ਜਲਦੀ ਹੀ ਹੱਲ ਹੋ ਜਾਵੇਗੀ। ਪੁਰੀ ਨੇ ਕਿਹਾ ਕਿ ਕੁਝ ਵਿਦਿਆਰਥੀਆਂ ਨੂੰ ਇਹ ਕਹਿ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਦੇ ਕੋਰਸ ਵਿਚ ਬਹੁਤ ਘੱਟ ਸਮਾਂ ਬਚਿਆ ਹੈ, ਇਸ ਲਈ ਜੇਕਰ ਉਹ ਅੱਧ ਵਿਚਾਲੇ ਛੱਡ ਦਿੰਦੇ ਹਨ ਤਾਂ ਨੁਕਸਾਨ ਹੋਵੇਗਾ।
ਜ਼ਿਕਰਯੋਗ ਹੈ ਕਿ ਯੂਕ੍ਰੇਨ ਤੋਂ ਨਿਕਾਸੀ ਮੁਹਿੰਮ ਦੇ ਤਾਲਮੇਲ ਲਈ ਸਰਕਾਰ ਵੱਲੋਂ ਭੇਜੀ ਗਈ ਮੰਤਰੀਆਂ ਦੀ ਟੀਮ ’ਚ ਹਰਦੀਪ ਪੁਰੀ ਵੀ ਸ਼ਾਮਲ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਅਤੇ ਅਗਵਾਈ ਹੇਠ ਸਰਕਾਰ ਅਤੇ ਅਧਿਕਾਰੀਆਂ ਨੇ ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਇਕ ਦਿਨ ਵਿਚ ਉਡਾਣਾਂ ਦੀ ਗਿਣਤੀ 4 ਤੋਂ ਵਧਾ ਕੇ 7 ਅਤੇ ਬਾਅਦ ’ਚ 11 ਕਰ ਦਿੱਤੀ ਗਈ। ਕੇਂਦਰੀ ਮੰਤਰੀ ਨੇ ਇਸ ਤਰ੍ਹਾਂ ਦੀਆਂ ਕਈ ਮੁਹਿੰਮਾਂ ਦੇ ਨਾਂ ਦੱਸੇ- 'ਆਪ੍ਰੇਸ਼ਨ ਸੇਫ ਹੋਮ ਕਮਿੰਗ', 'ਆਪ੍ਰੇਸ਼ਨ ਰਾਹਤ', 'ਆਪ੍ਰੇਸ਼ਨ ਮਿੱਤਰੀ' ਅਤੇ 'ਆਪ੍ਰੇਸ਼ਨ ਦੇਵੀ ਸ਼ਕਤੀ' ਆਦਿ।
‘PM ਮੋਦੀ ਵੱਡੇ ਕਦਮ ਚੁੱਕਣ ਤਾਂ ਕਿ ਲੋਕ ਕਹਿਣ ‘ਗਾਂਧੀ’ ਦੇ ਦੇਸ਼ ਨੇ ਦੁਨੀਆ ਨੂੰ ਬਚਾ ਲਿਆ’
NEXT STORY