ਅਹਿਮਦਾਬਾਦ - ਗੁਜਰਾਤ ਵਿਚ ਸਿਖਰਾਂ 'ਤੇ ਪਹੁੰਚੀ ਹੋਈ ਚੋਣ ਗਹਿਮਾ-ਗਹਿਮੀ ਦਰਮਿਆਨ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਸਮਿਤੀ ਦੇ ਨੇਤਾ ਹਾਰਦਿਕ ਪਟੇਲ ਦੇ 4 ਹੋਰ ਕਥਿਤ ਸੈਕਸ ਵੀਡੀਓ ਬੁੱਧਵਾਰ ਸੋਸ਼ਲ ਮੀਡੀਆ 'ਚ ਵਾਇਰਲ ਹੋ ਗਏ। ਇਨ੍ਹਾਂ ਵੀਡੀਓਜ਼ ਨੂੰ ਬੀਤੇ ਸਮੇਂ ਵਿਚ ਉਨ੍ਹਾਂ ਦੇ ਅੱਧੀ ਦਰਜਨ ਤੋਂ ਵੱਧ ਅਜਿਹੇ ਵੀਡੀਓਜ਼ ਯੂ-ਟਿਊਬ 'ਤੇ ਅਪਲੋਡ ਕਰਨ ਵਾਲੇ ਹਾਰਦਿਕ ਪਟੇਲ ਐਂਡ ਗੈਂਗ ਨਾਂ ਦੇ ਯੂ-ਟਿਊਬ ਚੈਨਲ ਨੇ ਹੀ ਵਾਇਰਲ ਕੀਤਾ ਹੈ। ਇਨ੍ਹਾਂ 'ਤੇ 29 ਮਈ ਦੀ ਤਰੀਕ ਪਈ ਹੈ। ਹਾਰਦਿਕ ਪਟੇਲ ਨੇ ਸਿਰ ਮੁੰਡਵਾਇਆ ਹੋਇਆ ਹੈ। ਇਸ ਵਿਚ ਹਾਰਦਿਕ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਇਕ ਕੁੜੀ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਨੂੰ ਅਪਲੋਡ ਕਰਨ ਵਾਲਿਆਂ ਨੇ ਇਸ ਨੂੰ ਗਲਤ ਸਾਬਿਤ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ।
ਸਿਨੇਮਾ ਹਾਲ ਦੀ ਬਾਲਕੋਨੀ 'ਚ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ, 2 ਗ੍ਰਿਫਤਾਰ
NEXT STORY