ਅਹਿਮਦਾਬਾਦ— ਕਾਂਗਰਸ ਸਮਰਥਕ ਪਾਟੀਦਾਰ ਰਾਖਵਾਂਕਰਨ ਸਮਿਤੀ (ਪਾਸ) ਦੇ ਆਗੂ ਹਾਰਦਿਕ ਪਟੇਲ ਨੂੰ ਅੱਜ ਅਹਿਮਦਾਬਾਦ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਥੇ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਉਸ ਸਮੇਂ ਹਿਰਾਸਤ 'ਚ ਲਿਆ, ਜਦੋਂ ਬਿਨਾਂ ਇਜਾਜ਼ਤ ਦੇ ਭੁੱਖ ਹੜਤਾਲ ਲਈ ਨਿਕਲ ਰਹੇ ਸਨ।
ਜਾਣਕਾਰੀ ਮੁਤਾਬਕ ਕ੍ਰਾਈਮ ਬ੍ਰਾਂਚ ਦੇ ਪੁਲਸ ਇੰਸਪੈਕਟਰ ਐੱਸ. ਐੱਲ. ਚੌਧਰੀ ਨੇ ਦੱਸਿਆ ਕਿ ਹਾਰਦਿਕ ਅਤੇ ਉਨ੍ਹਾਂ ਦੇ 8 ਹੋਰ ਸਾਥੀਆਂ 'ਪਾਸ' ਦੇ ਸਾਬਕਾ ਕਨਵੀਨਰ ਮਨੋਜ ਪਨਾਰਾ ਤੇ ਕੁਝ ਹੋਰ ਵੀ ਸ਼ਾਮਲ ਹਨ। ਉਨ੍ਹਾਂ ਨੂੰ ਉਦੋਂ ਹਿਰਾਸਤ 'ਚ ਲੈ ਲਿਆ ਗਿਆ ਜਦੋਂ ਬਿਨਾਂ ਇਜਾਜ਼ਤ ਦੇ ਭੁੱਖ ਹੜਤਾਲ ਲਈ ਕਾਰ ਰਾਹੀਂ ਨਿਕੋਲ ਵਲ ਜਾਣ ਵਾਲੇ ਸਨ। ਸ਼੍ਰੀ ਚੌਧਰੀ ਨੇ ਦੱਸਿਆ ਕਿ ਹਾਰਦਿਕ ਸਮੇਤ 8 ਹੋਰਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਪ੍ਰੀਖਿਆ ਹਾਲ 'ਚ ਦੇਰੀ ਨਾਲ ਪਹੁੰਚਣ 'ਤੇ ਨਹੀਂ ਮਿਲੇਗੀ ਐਂਟਰੀ
NEXT STORY