ਰਾਜਕੋਟ/ਗਾਂਧੀਨਗਰ—ਪਾਟੀਦਾਰ ਰਾਖਵਾਂਕਰਨ ਅੰਦੋਲਨ ਸਮਿਤੀ (ਪਾਸ) ਦੇ ਆਗੂ ਹਾਰਦਿਕ ਪਟੇਲ ਨੇ ਵੀਰਵਾਰ ਦਾਅਵਾ ਕੀਤਾ ਕਿ ਗੁਜਰਾਤ 'ਚ ਅਗਲੇ 10 ਦਿਨਾਂ 'ਚ ਮੁੱਖ ਮੰਤਰੀ ਬਦਲ ਦਿੱਤਾ ਜਾਵੇਗਾ। ਸੋਸ਼ਲ ਮੀਡੀਆ 'ਤੇ ਪਿਛਲੇ ਕੁਝ ਦਿਨਾਂ ਤੋਂ ਮੌਜੂਦਾ ਮੁੱਖ ਮੰਤਰੀ ਵਿਜੇ ਰੂਪਾਣੀ ਨੂੰ ਹਟਾਏ ਜਾਣ ਦੀਆਂ ਕਿਆਸਰਾਈਆਂ ਦਰਮਿਆਨ ਹਾਰਦਿਕ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਰੂਪਾਣੀ ਨੂੰ ਹਟਾ ਕੇ ਕਿਸੇ ਪਟੇਲ ਜਾਂ ਖੱਤਰੀ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ।
ਉਨ੍ਹਾਂ ਤਾਂ ਇਹ ਵੀ ਦਾਅਵਾ ਕੀਤਾ ਕਿ ਰੂਪਾਣੀ ਨੇ ਕਲ ਹੋਈ ਕੈਬਨਿਟ ਦੀ ਬੈਠਕ 'ਚ ਆਪਣਾ ਅਸਤੀਫਾ ਵੀ ਸੌਂਪ ਦਿੱਤਾ ਹੈ, ਜਿਸ ਨੂੰ ਪਾਰਟੀ ਹਾਈਕਮਾਨ ਜਲਦੀ ਹੀ ਮਨਜ਼ੂਰ ਕਰ ਲਵੇਗੀ। ਕਾਂਗਰਸ ਪਾਰਟੀ ਦੇ ਸਮਰਥਕ ਹਾਰਦਿਕ ਨੇ ਕਿਹਾ ਕਿ ਭਾਜਪਾ 'ਚ ਪਿਛਲੇ ਕਾਫੀ ਸਮੇਂ ਤੋਂ ਲੀਡਰਸ਼ਿਪ ਦੀ ਤਬਦੀਲੀ ਦੀ ਘੁਸਰ-ਮੁਸਰ ਜਾਰੀ ਸੀ। ਓਧਰ ਅੱਜ ਉੱਤਰੀ ਗੁਜਰਾਤ ਦੇ ਸਾਬਰਕਾਂਠਾ ਜ਼ਿਲੇ 'ਚ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਗਏ ਰੂਪਾਣੀ ਨੇ ਸੂਬੇ ਵਿਚ ਲੀਡਰਸ਼ਿਪ ਤਬਦੀਲੀ ਦੀਆਂ ਕਿਆਸਰਾਈਆਂ ਬਾਰੇ ਪੁੱਛੇ ਜਾਣ 'ਤੇ ਇਨ੍ਹਾਂ ਮਾਮਲਿਆਂ ਤੋਂ ਆਪਣੀ ਅਗਿਆਨਤਾ ਪ੍ਰਗਟਾਈ। ਅੱਜ ਹੀ ਨਵੀਂ ਦਿੱਲੀ ਰਵਾਨਾ ਹੋਏ ਉਪ ਮੁੱਖ ਮੰਤਰੀ ਨਿਤੀਨ ਪਟੇਲ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੀਆਂ ਕਿਆਸਰਾਈਆਂ 'ਚ ਰੂਪਾਣੀ ਦਾ ਇਕ ਮਜ਼ਬੂਤ ਸੰਭਾਵਿਤ ਉੱਤਰਾਧਿਕਾਰੀ ਦੱਸਿਆ ਗਿਆ ਹੈ, ਨੇ ਵੀ ਇਨ੍ਹਾਂ ਗੱਲਾਂ ਨੂੰ ਅਫਵਾਹ ਦੱਸ ਕੇ ਖਾਰਿਜ ਕਰ ਦਿੱਤਾ। ਹਾਲਾਂਕਿ ਇਸੇ ਦੌਰ 'ਚ ਅਚਾਨਕ ਪਟੇਲ ਦੀ ਦਿੱਲੀ ਯਾਤਰਾ ਨੂੰ ਲੈ ਕੇ ਵੀ ਇਥੇ ਸਿਆਸੀ ਹਲਕਿਆਂ 'ਚ ਚਰਚਾ ਦਾ ਬਾਜ਼ਾਰ ਗਰਮ ਹੈ।
ਦਾਤੀ ਮਹਾਰਾਜ ਵਿਰੁੱਧ ਲੁਕਆਊਟ ਨੋਟਿਸ ਜਾਰੀ
NEXT STORY