ਕੁਰੂਕੁਸ਼ੇਤਰ (ਭਾਸ਼ਾ)- ਹਰਿਆਣਾ ਦੇ ਕੁਰੂਕੁਸ਼ੇਤਰ ਜ਼ਿਲ੍ਹੇ ਦੇ ਚਨਾਰਥਲ ਪਿੰਡ 'ਚ ਅਵਾਰਾ ਕੁੱਤਿਆਂ ਨੇ 10 ਸਾਲ ਦੇ ਬੱਚੇ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੀੜਤ ਅਮਨ ਸੋਮਵਾਰ ਨੂੰ ਦਰੱਖਤ ਹੇਠਾਂ ਸੌਂ ਰਿਹਾ ਸੀ, ਉਦੋਂ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁਰੂਕੁਸ਼ੇਤਰ ਯੂਨੀਵਰਸਿਟੀ ਪੁਲਸ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਜਪਾਲ ਨੇ ਦੱਸਿਆ ਕਿ ਤੁਰੰਤ ਅਮਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੀੜਤ ਦੇ ਪਿਤਾ ਚੰਦਰਪਾਲ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਪਤਨੀ ਨਾਲ ਇੱਥੇ ਖੇਤਾਂ 'ਚ ਮਜ਼ਦੂਰੀ ਕਰਦੇ ਹਨ।
ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਵੀ ਜੋੜਾ ਖੇਤ 'ਚ ਕੰਮ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਬੱਚੇ ਅੰਜਲੀ ਅਤੇ ਅਮਨ ਨੇੜੇ ਹੀ ਜਾਮੁਣ ਤੋੜਨ ਗਏ ਸਨ। ਉਨ੍ਹਾਂ ਦੱਸਿਆ ਕਿ ਅੰਜਲੀ ਵਾਪਸ ਆ ਗਈ ਪਰ ਅਮਨ ਦਰੱਖਤ ਦੇ ਹੇਠਾਂ ਹੀ ਸੌਂ ਗਿਆ। ਪੁਲਸ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਘਟਨਾ ਮੰਗਲਵਾਰ ਨੂੰ ਵੀ ਪਾਨੀਪਤ ਜ਼ਿਲ੍ਹੇ 'ਚ ਵਾਪਰੀ, ਜਦੋਂ ਇਕ ਨਿੱਜੀ ਹਸਪਤਾਲ 'ਚ ਇਕ ਅਵਾਰਾ ਕੁੱਤਾ 2 ਦਿਨ ਦੇ ਨਵਜੰਮ੍ਹੇ ਬੱਚੇ ਨੂੰ ਖਿੱਚ ਕੇ ਹਸਪਤਾਲ ਤੋਂ ਬਾਹਰ ਲੈ ਗਿਆ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼
NEXT STORY