ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 5 ਦਸੰਬਰ ਨੂੰ ਧਰਮ ਨਗਰੀ ਕੁਰੂਕਸ਼ੇਤਰ 'ਚ ਮੁਫ਼ਤ ਤੀਰਥ ਯਾਤਰਾ ਯੋਜਨਾ ਨੂੰ ਲਾਗੂ ਕਰਨਗੇ। ਇਸ ਤੀਰਥ ਯਾਤਰਾ ਦੇ ਲਾਗੂ ਹੋਣ ਨਾਲ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਤੀਰਥ ਯਾਤਰਾ ਲਈ ਆਨਲਾਈਨ ਅਪਲਾਈ ਕਰ ਸਕਣਗੇ। ਇਸ ਦਾ ਪੋਰਟਲ ਬਣ ਕੇ ਤਿਆਰ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਰੇਲਵੇ ਇਤਿਹਾਸ ਦਾ ਖ਼ਤਰਨਾਕ ਕਾਰਨਾਮਾ; ਰਾਹ 'ਚ ਦੋ ਟਰੇਨਾਂ ਛੱਡ ਕੇ ਚੱਲੇ ਗਏ ਡਰਾਈਵਰ, ਕਿਹਾ- ਸਾਡੀ ਡਿਊਟੀ ਪੂਰੀ
ਮੁੱਖ ਮੰਤਰੀ ਦਫ਼ਤਰ (CMO) ਵਲੋਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮੁਫ਼ਤ ਤੀਰਥ ਯਾਤਰਾ ਯੋਜਨਾ ਦਾ ਟਰਾਇਲ ਵੀ ਲਿਆ ਗਿਆ ਹੈ। ਪੋਰਟਲ 5 ਦਸੰਬਰ ਨੂੰ ਲਾਂਚ ਹੋਵੇਗਾ। ਇਸ ਦੇ ਤੁਰੰਤ ਬਾਅਦ ਉਹ ਬਜ਼ੁਰਗ ਤੀਰਥ ਯਾਤਰਾ ਲਈ ਅਪਲਾਈ ਕਰ ਸਕਣਗੇ, ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ 80 ਹਜ਼ਾਰ ਰੁਪਏ ਤੋਂ ਘੱਟ ਹਨ। ਪਰਿਵਾਰ ਪਛਾਣ-ਪੱਤਰ ਵਿਚ ਡਾਟਾ ਦੇ ਹਿਸਾਬ ਨਾਲ 28 ਲੱਖ ਦੇ ਲਗਭਗ ਬਜ਼ੁਰਗ ਤੀਰਥ ਯਾਤਰਾ ਦੇ ਪਾਤਰ ਹੋਣਗੇ। ਤੀਰਥ ਯਾਤਰੀਆਂ ਨਾਲ ਸਰਕਾਰ ਵਲੰਟੀਅਰ ਵੀ ਭੇਜੇਗੀ, ਤਾਂ ਕਿ ਉਨ੍ਹਾਂ ਦੇ ਦੇਖ-ਰੇਖ ਹੋ ਸਕੇ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਭਾਰਤ ਪਰਤੀ ਅੰਜੂ ਮੁੜ ਸੁਰਖੀਆਂ 'ਚ, ਦੱਸਿਆ ਕਿਉਂ ਆਈ ਵਾਪਸ
ਜੇਕਰ ਗਿਣਤੀ ਵਧਦੀ ਹੈ ਤਾਂ ਸਰਕਾਰ ਸਪੈਸ਼ਲ ਟਰੇਨ ਬੁੱਕ ਕਰੇਗੀ
ਤੀਰਥ ਯਾਤਰਾ ਲਈ ਬਜ਼ੁਰਗਾਂ ਨੂੰ ਤੀਰਥ ਸਥਾਨ ਅਤੇ ਉਹ ਮਹੀਨੇ ਦਾ ਜ਼ਿਕਰ ਕਰਨਾ ਪੈਂਦਾ ਹੈ, ਜਿਸ ਮਹੀਨੇ ਉਹ ਤੀਰਥ ਯਾਤਰਾ ਕਰਨਾ ਚਾਹੁੰਦੇ ਹਨ। ਅਰਜ਼ੀਆਂ ਤੋਂ ਬਾਅਦ ਸਰਕਾਰ 30 ਬਜ਼ੁਰਗਾਂ ਦਾ ਬੈਚ ਤਿਆਰ ਕਰੇਗੀ। ਹਰੇਕ ਬੈਚ ਦੇ ਨਾਲ ਇਕ ਵਲੰਟੀਅਰ ਹੋਵੇਗਾ। ਜੇਕਰ ਕਿਸੇ ਵੀ ਤੀਰਥ ਸਥਾਨ 'ਤੇ ਜਾਣ ਦੇ ਚਾਹਵਾਨ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ ਤਾਂ ਅਜਿਹੀ ਸਥਿਤੀ 'ਚ ਸਰਕਾਰ ਉਨ੍ਹਾਂ ਲਈ ਸਪੈਸ਼ਲ ਟਰੇਨ ਬੁੱਕ ਕਰੇਗੀ।
ਇਹ ਵੀ ਪੜ੍ਹੋ- ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਬੈਂਕ 'ਤੇ ਬੋਲਿਆ ਧਾਵਾ, ਲੁੱਟੇ 18 ਕਰੋੜ ਰੁਪਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਕਤਰ ਦੇ ਸ਼ਾਸਕ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਗੱਲਬਾਤ
NEXT STORY