ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੁਬਈ 'ਚ ਸੀ.ਓ.ਪੀ.28 ਸਿਖਰ ਸੰਮੇਲਨ ਤੋਂ ਵੱਖ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦੋ-ਪੱਖੀ ਸਾਂਝੇਦਾਰੀ ਅਤੇ ਤੇਲ ਨਾਲ ਭਰਪੂਰ ਦੇਸ਼ 'ਚ ਭਾਰਤੀ ਭਾਈਚਾਰੇ ਦੇ ਕਲਿਆਣ 'ਤੇ ਚਰਚਾ ਕੀਤੀ।
ਪੀ.ਐੱਮ. ਮੋਦੀ ਨੇ ਸ਼ਨੀਵਾਰ ਨੂੰ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਕੱਲ੍ਹ ਦੁਬਈ 'ਚ ਸੀ.ਓ.ਪੀ.28 ਸਿਖਰ ਸੰਮੇਲਨ ਤੋਂ ਵੱਖ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਨਾਲ ਮਿਲਣ ਦਾ ਮੌਕਾ ਮਿਲਿਆ।'' ਉਨ੍ਹਾਂ ਕਿਹਾ,''ਦੋ-ਪੱਖੀ ਸਾਂਝੀਦਾਰੀ ਦੀ ਸੰਭਾਵਨਾ ਅਤੇ ਕਤਰ 'ਚ ਭਾਰਤੀ ਭਾਈਚਾਰੇ ਦੇ ਕਲਿਆਣ ਨੂੰ ਲੈ ਕੇ ਸਾਡੀ ਚੰਗੀ ਗੱਲਬਾਤ ਹੋਈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਯੋਗੀ ਨੇ ਰਾਮ ਲੱਲਾ ਦੇ ਦਰਬਾਰ 'ਚ ਨਿਵਾਇਆ ਸੀਸ, ਨਿਰਮਾਣ ਕੰਮ ਦੀ ਲਈ ਜਾਣਕਾਰੀ
NEXT STORY