ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਵਿਚ ਗਲਤ ਦਿਸ਼ਾ ਤੋਂ ਆ ਰਹੀ ਇਕ ਕਾਰ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮਾਂ ਨੂੰ ਜ਼ਮਾਨਤ ਦੇਣ ਦੀ ਗੱਲ ਆਖਦਿਆਂ ਬਾਈਕ ਸਵਾਰ ਦੀ ਮਾਂ ਨੇ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕੀਤੀ ਅਤੇ ਪੁਲਸ ’ਤੇ ਉਨ੍ਹਾਂ ਦੀ ਮਦਦ ਨਾ ਕਰਨ ਦਾ ਦੋਸ਼ ਲਾਇਆ।
ਟੱਕਰ ਕਾਰਨ ਮਰਨ ਵਾਲੇ ਬਾਈਕ ਸਵਾਰ ਦੀ ਮਾਂ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਲਈ ਇਨਸਾਫ਼ ਚਾਹੁੰਦੀ ਹਾਂ। ਇਕ ਗਲਤ ਦਿਸ਼ਾ ਤੋਂ ਆ ਰਹੇ ਕਾਰ ਸਵਾਰ ਵਿਅਕਤੀ ਨੇ ਮੇਰੇ ਪੁੱਤਰ ਦਾ ਕਤਲ ਕਰ ਦਿੱਤਾ। ਮੇਰਾ ਇਕ ਹੀ ਸਵਾਲ ਹੈ ਕਿ ਮੁਲਜ਼ਮ ਨੂੰ ਜ਼ਮਾਨਤ 'ਤੇ ਕਿਉਂ ਰਿਹਾਅ ਕੀਤਾ ਗਿਆ? ਮੇਰਾ ਪੁੱਤਰ ਹੁਣ ਨਹੀਂ ਰਿਹਾ ਪਰ ਮੁਲਜ਼ਮ ਸ਼ਾਂਤੀ ਨਾਲ ਸੌਂ ਗਿਆ। ਪੁਲਸ ਸਾਡੀ ਮਦਦ ਕਿਉਂ ਨਹੀਂ ਕਰ ਰਹੀ?..."
ਵੀਰਵਾਰ ਨੂੰ ਪੁਲਸ ਅਧਿਕਾਰੀਆਂ ਨੇ ਕਿਹਾ ਕਿ BNS ਦੀਆਂ ਸਬੰਧਤ ਧਾਰਾਵਾਂ ਦੇ ਤਹਿਤ FIR ਦਰਜ ਕੀਤੀ ਗਈ ਹੈ ਅਤੇ ਦੋਸ਼ੀ ਨੂੰ ਕਾਨੂੰਨ ਮੁਤਾਬਕ ਗ੍ਰਿਫਤਾਰ ਕਰ ਲਿਆ ਗਿਆ ਹੈ। ਗੁਰੂਗ੍ਰਾਮ ਪੁਲਸ ਨੇ ਅਗਸਤ 2024 'ਚ ਗਲਤ ਸਾਈਡ ਡਰਾਈਵਿੰਗ ਲਈ 16,000 ਤੋਂ ਵੱਧ ਚਲਾਨ ਜਾਰੀ ਕੀਤੇ, ਅਤੇ ਸਖ਼ਤ ਕਾਰਵਾਈ ਜਾਰੀ ਰਹੇਗੀ। ਗੁਰੂਗ੍ਰਾਮ ਪਲਿਸ ਨੇ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਸ ਨੇ ਅਗਸਤ 2024 ਵਿਚ ਗਲਤ ਸਾਈਡ ਡਰਾਈਵਿੰਗ ਲਈ 16,000 ਤੋਂ ਵੱਧ ਚਾਲਾਨ ਜਾਰੀ ਕੀਤੇ ਹਨ। ਗੁਰੂਗ੍ਰਾਮ ਪਲਿਸ ਨੇ ਵੀ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਨੱਢਾ ਨੇ ਤਿਰੂਪਤੀ ਲੱਡੂ ਮੁੱਦੇ 'ਤੇ ਮੰਗੀ ਰਿਪੋਰਟ, ਕਿਹਾ- ਉੱਚਿਤ ਕਾਰਵਾਈ ਕੀਤੀ ਜਾਵੇਗੀ
NEXT STORY