ਨੈਸ਼ਨਲ ਡੈਸਕ- ਆਈਡੀਐੱਫਸੀ ਫਸਟ ਬੈਂਕ ਨਾਲ ਜੁੜੇ ਕਰੀਬ 504 ਕਰੋੜ ਰੁਪਏ ਦੇ ਹਰਿਆਣਾ ਸਰਕਾਰੀ ਧਨ ਘਪਲੇ 'ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਆਪਣੇ ਤਾਜ਼ਾ ਦੋਸ਼ ਪੱਤਰ 'ਚ ਨੌਕਰਸ਼ਾਹਾਂ ਅਤੇ ਬੈਂਕ ਅਧਿਕਾਰੀਆਂ ਦੀ ਮਿਲੀਭਗਤ ਦੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਜਾਂਚ ਏਜੰਸੀ ਅਨੁਸਾਰ, ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਪੈਸਿਆਂ ਦੇ ਨਿਯਮਾਂ ਦੀ ਅਣਦੇਖੀ ਕਰ ਕੇ ਨਿੱਜੀ ਬੈਂਕ ਬਰਾਂਚਾਂ 'ਚ ਜਮ੍ਹਾ ਕਰਾਉਣ ਦੇ ਬਦਲੇ ਸੀਨੀਅਰ ਆਈਏਐੱਸ ਅਧਿਕਾਰੀਆਂ ਨੂੰ ਸਿਰਫ਼ ਨਕਦੀ ਅਤੇ ਸੋਨਾ ਹੀ ਨਹੀਂ ਸਗੋਂ ਐਸ਼ੋ-ਆਰਾਮ ਦੇ ਸਾਧਨ ਵੀ ਮੁਹੱਈਆ ਕਰਵਾਏ ਗਏ ਸਨ।
ਸੀਬੀਆਈ ਦੀ ਤੀਜੀ ਚਾਰਜਸ਼ੀਟ 'ਚ ਹਰਿਆਣਾ ਕੈਡਰ ਦੇ 6 ਆਈਏਐੱਸ ਅਧਿਕਾਰੀਆਂ ਸਮੇਤ ਕੁੱਲ 19 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦੋਸ਼ ਪੱਤਰ ਅਨੁਸਾਰ, ਉਸ ਵੇਲੇ ਬੈਂਕ ਮੈਨੇਜਰ ਰਿਭਾਵ ਰਿਸ਼ੀ ਨੇ ਅਧਿਕਾਰੀਆਂ ਲਈ ਮੋਹਾਲੀ ਦੇ ਜ਼ੀਰਕਪੁਰ ਸਥਿਤ ਇਕ ਨਿੱਜੀ ਵਿਲਾ ਅਤੇ ਫਾਰਮਹਾਊਸ 'ਤੇ ਨਿੱਜੀ ਡਾਂਸ ਪਾਰਟੀਆਂ ਦਾ ਆਯੋਜਨ ਕੀਤਾ। ਇਸ ਲਈ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਮਹਿਲਾ ਡਾਂਸਰਾਂ ਅਤੇ ਵਿਦੇਸ਼ੀ ਕਲਾਕਾਰਾਂ ਨੂੰ ਬੁਲਾਇਆ ਗਿਆ ਸੀ। ਜਾਂਚ 'ਚ ਦਾਅਵਾ ਕੀਤਾ ਗਿਆ ਹੈ ਕਿ ਇਕ ਪਾਰਟੀ 'ਚ ਡਾਂਸਰਾਂ 'ਤੇ ਲੱਖਾਂ ਰੁਪਏ ਦੀ ਨਵੀਂ ਕਰੰਸੀ ਨੋਟ ਉਡਾਏ ਗਏ ਸਨ।
ਸੀਬੀਆਈ ਅਨੁਸਾਰ, ਦੋਸ਼ੀ ਅਧਿਕਾਰੀਆਂ ਲਈ ਚੰਡੀਗੜ੍ਹ ਅਤੇ ਨੇੜੇ-ਤੇੜੇ ਦੇ 5 ਸਿਤਾਰਾ ਹੋਟਲਾਂ 'ਚ ਖਾਣ-ਪੀਣ ਅਤੇ ਸ਼ਰਾਬ ਦੀ ਵਿਵਸਥਾ ਅਤੇ ਐਸਕਾਰਟ ਸਹੂਲਤਾਂ ਦੇਣ ਦਾ ਵੀ ਜ਼ਿਕਰ ਹੈ। ਦੋਸ਼ ਪੱਤਰ 'ਚ ਹਵਾਲਾ ਨੈੱਟਵਰਕ ਰਾਹੀਂ ਕਰੋੜਾਂ ਰੁਪਏ ਨਕਦ ਅਤੇ ਸੋਨੇ ਦੇ ਰੂਪ 'ਚ ਰਿਸ਼ਵਤ ਪਹੁੰਚਾਉਣ ਦੀ ਗੱਲ ਵੀ ਕਹੀ ਗਈ ਹੈ। ਸੀਬੀਆਈ ਹੁਣ ਤੱਕ ਕਰੀਬ 20 ਕਰੋੜ ਰੁਪਏ ਮੁੱਲ ਦਾ ਸੋਨਾ ਅਤੇ ਹੋਰ ਦਸਤਾਵੇਜ਼ ਜ਼ਬਤ ਕਰ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਿਰਜ਼ਾਪੁਰ 'ਚ ਭਿਆਨਕ ਹਾਦਸਾ: ਇਮਾਰਤ ਢਹਿਣ ਕਾਰਨ 4 ਮਜ਼ਦੂਰਾਂ ਦੀ ਮੌਤ, 5 ਲੋਕਾਂ 'ਤੇ ਮੁਕੱਦਮਾ ਦਰਜ
NEXT STORY