ਹਰਿਆਣਾ (ਭਾਸ਼ਾ)- ਹਰਿਆਣਾ ਦੇ ਮਹੇਂਦਰਗੜ੍ਹ ਅਤੇ ਸੋਨੀਪਤ ਜ਼ਿਲ੍ਹਿਆਂ 'ਚ ਸ਼ੁੱਕਰਵਾਰ ਸ਼ਾਮ ਗਣਪਤੀ ਵਿਸਰਜਨ ਦੌਰਾਨ 6 ਲੋਕ ਡੁੱਬ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਹੇਂਦਰਗੜ੍ਹ 'ਚ ਨਹਿਰ 'ਚ ਵਿਸਰਜਨ ਦੌਰਾਨ 4 ਨੌਜਵਾਨਾਂ ਦੀ ਨਹਿਰ 'ਚ, ਜਦੋਂ ਕਿ ਸੋਨੀਪਤ 'ਚ 2 ਨੌਜਵਾਨਾਂ ਦੀ ਯਮੁਨਾ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ। ਮਹੇਂਦਰਗੜ੍ਹ ਦੀ ਘਟਨਾ ਦੇ ਸੰਬੰਧ 'ਚ ਸਿਵਲ ਸਰਜਨ ਡਾਕਟਰ ਅਸ਼ੋਕ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੁੱਬਣ ਨਾਲ 4 ਲੋਕਾਂ ਦੀ ਮੌਤ ਹੋ ਗਈ। 7 ਫੁੱਟ ਉੱਚੀ ਗਣਪਤੀ ਮੂਰਤੀ ਦੇ ਵਿਸਰਜਨ ਦੌਰਾਨ 9 ਨੌਜਵਾਨ ਨਹਿਰ ਦੇ ਤੇਜ਼ ਵਹਾਅ 'ਚ ਰੁੜ੍ਹ ਗਏ।

ਜ਼ਿਲ੍ਹਾ ਪ੍ਰਸ਼ਾਸਨ ਨੇ ਐੱਨ.ਡੀ.ਆਰ.ਐੱਫ. (ਰਾਸ਼ਟਰੀ ਡਿਜ਼ਾਸਟਰ ਰਿਸਪਾਂਸ ਫੋਰਸ) ਦੀ ਮਦਦ ਨਾਲ ਸਾਰਿਆਂ ਨੂੰ ਬਾਹਰ ਕੱਢਿਆ, ਜਿਨ੍ਹਾਂ 'ਚੋਂ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੋਰ 5 ਹਸਪਤਾਲ 'ਚ ਦਾਖ਼ਲ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਟਵੀਟ ਕੀਤਾ,''ਮਹੇਂਦਰਗੜ੍ਹ ਅਤੇ ਸੋਨੀਪਤ ਜ਼ਿਲ੍ਹਿਆਂ 'ਚ ਗਣਪਤੀ ਵਿਸਰਜਨ ਦੌਰਾਨ ਲੋਕਾਂ ਦੀ ਬੇਵਕਤੀ ਮੌਤ ਦੀ ਘਟਨਾ ਦੁਖ਼ਦ ਹੈ। ਇਸ ਮੁਸ਼ਕਲ ਘੜੀ 'ਚ ਅਸੀਂ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ। ਐੱਨ.ਡੀ.ਆਰ.ਐੱਫ. ਦੀ ਟੀਮ ਨੇ ਕਈ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਹੈ। ਮੈਂ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਦੀ JNU 'ਚ ਸਥਾਪਿਤ ਕੀਤੀ ਜਾਵੇਗੀ ਪੰਜਾਬੀ ਭਾਸ਼ਾ ਦੀ ਚੇਅਰ
NEXT STORY