ਚੰਡੀਗੜ੍ਹ (ਬੰਸਲ/ਪਾਂਡੇ)- ਹਰਿਆਣਾ ਵਿਧਾਨ ਸਭਾ ਵਿਚ ਮੰਗਲਵਾਰ ਨੂੰ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਗੋਹਾਨਾ ਦੀ ਜਲੇਬੀ ਦੀ ਤਾਰੀਫ ਕਰਦੇ ਹੋਏ ਕਾਂਗਰਸੀਆਂ ’ਤੇ ਅਜਿਹਾ ਵਿਅੰਗ ਕੱਸਿਆ ਕਿ ਆਪਣੀ ਹੀ ਪਾਰਟੀ ਵਿਚ ਜਲੇਬੀ ਦੀ ਮਿਠਾਸ ਕੁੜੱਤਣ ਵਿਚ ਬਦਲ ਗਈ। ਦਰਅਸਲ, ਮੰਤਰੀ ਅਰਵਿੰਦ ਸ਼ਰਮਾ ਨੇ ਸਦਨ ਵਿਚ ਆਪਣੇ ਇਲਾਕੇ ਦੀ ਜਲੇਬੀ ਬਾਰੇ ਗੱਲ ਕਰਦੇ ਹੋਏ ਸੋਮਵਾਰ ਨੂੰ ਵਿਧਾਇਕਾਂ ਦੀ ਜਲੇਬੀ ਪਾਰਟੀ ਦਾ ਆਯੋਜਨ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦੌਰਾਨ ਭਾਜਪਾ ਵਿਧਾਇਕ ਰਾਮਕੁਮਾਰ ਗੌਤਮ ਨੇ ਇਸ ’ਤੇ ਪਾਣੀ ਫੇਰ ਦਿੱਤਾ। ਹਾਲਾਤ ਅਜਿਹੇ ਬਣ ਗਏ ਕਿ ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ। ਬਹਿਸ ਦੌਰਾਨ ਦੋਵੇਂ ਨੇਤਾ ਇਕ-ਦੂਜੇ ਦੀ ਨਿੱਜੀ ਜ਼ਿੰਦਗੀ ਵਿਚ ਚਲੇ ਗਏ ਅਤੇ ਗੌਤਮ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਦਿੱਤਾ। ਇਸ ਦੌਰਾਨ ਸਦਨ ਵਿਚ ਬਹੁਤ ਹਾਸਾ-ਮਜ਼ਾਕ ਤਾਂ ਹੋਇਆ ਪਰ ਬਾਅਦ ਵਿਚ ਸਪੀਕਰ ਹਰਵਿੰਦਰ ਕਲਿਆਣ ਨੇ ਦੋਵਾਂ ਵਿਚਕਾਰ ਹੀ ਬਹਿਸ ਨੂੰ ਰਿਕਾਰਡ ਤੋਂ ਬਾਹਰ ਕਰ ਦਿੱਤਾ।
ਇਹ ਵੀ ਪੜ੍ਹੋ : ਸਕੂਲੀ ਬੱਚਿਆਂ 'ਚ ਫੈਲੀ ਬੀਮਾਰੀ, ਹਾਈ ਅਲਰਟ ਤੋਂ ਬਾਅਦ 12 ਮਾਰਚ ਤੱਕ ਛੁੱਟੀਆਂ
ਦਰਅਸਲ, ਹਰਿਆਣਾ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਦੌਰਾਨ ਗੋਹਾਨਾ ਦੀਆਂ ਜਲੇਬੀਆਂ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਭਾਜਪਾ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਦੋਵੇਂ ਜਲੇਬੀਆਂ ਨੂੰ ਲੈ ਕੇ ਆਪਸ ਵਿਚ ਭਿੜ ਗਏ। ਦੋਵੇਂ ਭਾਜਪਾ ਦੇ ਬ੍ਰਾਹਮਣ ਆਗੂ ਹਨ। ਸਹਿਕਾਰਤਾ ਤੇ ਸੈਰ-ਸਪਾਟਾ ਮੰਤਰੀ ਅਤੇ ਗੋਹਾਨਾ ਤੋਂ ਭਾਜਪਾ ਵਿਧਾਇਕ ਡਾ. ਅਰਵਿੰਦ ਸ਼ਰਮਾ ਨੇ ਵੱਖ-ਵੱਖ ਸੂਬਿਆਂ ਵਿਚ ਭਾਜਪਾ ਦੀ ਜਿੱਤ ’ਤੇ ਗੋਹਾਨਾ ਦੀਆਂ ਜਲੇਬੀਆਂ ਦਾ ਵਾਰ-ਵਾਰ ਜ਼ਿਕਰ ਕੀਤਾ। ਸਫੀਦੋਂ ਦੇ ਭਾਜਪਾ ਵਿਧਾਇਕ ਰਾਮਕੁਮਾਰ ਗੌਤਮ ਨੇ ਅਰਵਿੰਦ ਸ਼ਰਮਾ ਨੂੰ ਟੋਕਦੇ ਹੋਏ ਕਿਹਾ ਕਿ ਗੋਹਾਨਾ ਦੀਆਂ ਜਲੇਬੀਆਂ ਵਿਚ ਹੁਣ ਉਹ ਗੱਲ ਨਹੀਂ ਰਹੀ। ਭਾਜਪਾ ਵਿਧਾਇਕ ਦੇ ਇਸ ਵਿਅੰਗ ’ਤੇ ਅਰਵਿੰਦ ਸ਼ਰਮਾ ਆਪਣੇ ਆਪ ਨੂੰ ਰੋਕ ਨਹੀਂ ਸਕੇ। ਉਨ੍ਹਾਂ ਗੌਤਮ ’ਤੇ ਅਜਿਹੀ ਇਤਰਾਜ਼ਯੋਗ ਟਿੱਪਣੀ ਕੀਤੀ ਕਿ ਸਦਨ ਵਿਚ ਹਾਸਾ-ਮਜ਼ਾਕ ਹੋ ਗਿਆ ਪਰ ਇਸ ਟਿੱਪਣੀ ਨਾਲ ਗੌਤਮ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਨੇ ਅਰਵਿੰਦ ਸ਼ਰਮਾ ’ਤੇ ਵੱਡਾ ਦੋਸ਼ ਲਗਾ ਦਿੱਤਾ। ਇਸ ਹੰਗਾਮੇ ਵਿਚ ਸਪੀਕਰ ਹਰਵਿੰਦਰ ਕਲਿਆਣ ਨੇ ਤੁਰੰਤ ਦਖਲ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸ਼ਬਦਾਵਲੀ ਨੂੰ ਰਿਕਾਰਡ ’ਤੇ ਨਹੀਂ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਹਿੰਗਾ ਪਾ ਕੇ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪੁੱਜਾ ਪ੍ਰੇਮੀ, ਪੈਟਰੋਲ ਛਿੜਕ ਕੇ ਲਾ 'ਤੀ ਅੱਗ
NEXT STORY