ਨੈਸ਼ਨਲ ਡੈਸਕ- ਬੱਚਿਆਂ 'ਚ ਕੰਨ ਪੇੜੇ (Mumps) ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਤਾਮਿਲਨਾਡੂ ਦੇ ਸਿਹਤ ਵਿਭਾਗ ਨੇ ਹਾਈ ਅਲਰਟ ਜਾਰੀ ਕੀਤਾ ਹੈ। ਪਿਛਲੇ 2 ਦਿਨਾਂ 'ਚ ਪੀਲਾਮੇਡੂ ਦੇ ਇਕ ਮੈਟ੍ਰਿਕ ਸਕੂਲ ਦੇ 21 ਕਿੰਡਰਗਾਰਟਨ (ਕੇਜੀ) ਵਿਦਿਆਰਥੀਆਂ 'ਚ ਵਾਇਰਲ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਨਿਗਰਾਨੀ ਅਤੇ ਇਲਾਜ ਤੇਜ਼ ਕਰ ਦਿੱਤਾ ਹੈ। ਇਸ ਪ੍ਰਕੋਪ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਸੰਕਰਮਣ ਨੂੰ ਰੋਕਣ ਲਈ 12 ਮਾਰਚ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਕੋਇੰਬਟੂਰ ਸਿਟੀ ਮਿਉਂਸਪਲ ਕਾਰਪੋਰੇਸ਼ਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੇਜੀ ਦੇ 13 ਵਿਦਿਆਰਥੀਆਂ 'ਚ 2 ਦਿਨ ਪਹਿਲੇ ਲੱਛਣ ਦਿੱਸੇ ਸਨ। ਸਕੂਲ ਪ੍ਰਬੰਧਨ ਨੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਉਨ੍ਹਾਂ ਨੂੰ ਤੁਰੰਤ ਘਰ ਭੇਜ ਦਿੱਤਾ।
ਇਹ ਵੀ ਪੜ੍ਹੋ : ਭਲਕੇ ਖਾਤਿਆਂ 'ਚ ਆਉਣਗੇ 2500 ਰੁਪਏ, ਸਿਰਫ਼ ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਭ
ਕੰਨ ਪੇੜੇ ਕੀ ਹਨ?
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਹਾਲਾਂਕਿ, ਖਸਰਾ, ਕੰਨ ਪੇੜੇ ਜਾਂ ਚਿਕਨਪੌਕਸ ਦੇ ਲੱਛਣਾਂ ਦਾ ਅਨੁਭਵ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਕੰਨ ਪੇੜੇ ਇਕ ਸੰਕ੍ਰਾਮਕ ਵਾਇਰਲ ਬੀਮਾਰੀ ਹੈ ਜੋ ਮੁੱਖ ਤੌਰ 'ਤੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਇਹ ਕਿਸ਼ੋਰਾਂ ਅਤੇ ਬਾਲਗਾਂ ਨੂੰ ਵੀ ਸੰਕਰਮਿਤ ਕਰ ਸਕਦੀ ਹੈ।
ਇਹ ਵੀ ਪੜ੍ਹੋ : ਸੁਹਾਗਰਾਤ 'ਤੇ ਲਾੜੇ-ਲਾੜੀ ਦੀ ਮੌਤ, ਕਮਰੇ 'ਚ ਮਿਲੀਆਂ ਦੋਵਾਂ ਦੀਆਂ ਲਾਸ਼ਾਂ
ਕੰਨ ਪੇੜੇ ਦੇ ਲੱਛਣ
ਇਹ ਆਮ ਤੌਰ 'ਤੇ ਚਿਹਰੇ ਦੇ ਇਕ ਜਾਂ ਦੋਵੇਂ ਪਾਸੇ ਪੈਰੋਟਿਡ ਲਾਰ ਗ੍ਰੰਥੀਆਂ 'ਚ ਸੋਜ ਦਾ ਕਾਰਨ ਬਣਦਾ ਹੈ। ਇਸ ਨਾਲ ਦਰਦ ਅਤੇ ਬੇਚੈਨੀ ਹੁੰਦੀ ਹੈ। ਹੋਰ ਲੱਛਣਾਂ 'ਚ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ 'ਚ ਦਰਦ, ਚਬਾਉਣ 'ਚ ਮੁਸ਼ਕਲ ਅਤੇ ਥਕਾਵਟ ਸ਼ਾਮਲ ਹਨ। ਇਹ ਵਾਇਰਸ ਖੰਘਣ ਜਾਂ ਛਿੱਕਣ ਨਾਲ ਨਿਕਲਣ ਵਾਲੀਆਂ ਬੂੰਦਾਂ ਰਾਹੀਂ ਫੈਲਦਾ ਹੈ ਅਤੇ ਗ੍ਰੰਥੀ 'ਚ ਸੋਜ ਸ਼ੁਰੂ ਹੋਣ ਤੋਂ ਠੀਕ ਪਹਿਲੇ ਤੋਂ ਲੈ ਕੇ ਉਸ ਦੇ 5 ਦਿਨਾਂ ਬਾਅਦ ਤੱਕ ਸੰਕ੍ਰਾਮਕ ਬਣਿਆ ਰਹਿੰਦਾ ਹੈ। ਕੰਨ ਪੇੜੇ ਤੋਂ ਸੰਕਰਮਿਤ ਵਿਅਕਤੀਆਂ ਨੂੰ ਦੂਜਿਆਂ ਨਾਲ ਸੰਪਰਕ ਸੀਮਿਤ ਕਰਨਾ ਚਾਹੀਦਾ ਹੈ। ਵਿਅਕਤੀ ਨੂੰ ਢੁਕਵਾਂ ਆਰਾਮ ਕਰਨਾ ਚਾਹੀਦਾ ਹੈ ਅਤੇ ਠੀਕ ਹੋਣ ਤੱਕ ਹਾਈਡਰੇਟਿਡ ਰਹਿਣਾ ਚਾਹੀਦਾ ਹੈ। ਜਦੋਂ ਕਿ ਕੰਨ ਪੇੜੇ ਆਮ ਤੌਰ 'ਤੇ ਇਕ ਹਲਕੀ, ਸਵੈ-ਸੀਮਿਤ ਬੀਮਾਰੀ ਮੰਨੀ ਜਾਂਦੀ ਹੈ। ਇਹ ਜਟਿਲਤਾਵਾਂ ਨੂੰ ਜਨਮ ਦੇ ਸਕਦੀ ਹੈ, ਖਾਸ ਕਰਕੇ ਬਿਨਾਂ ਟੀਕਾਕਰਨ ਵਾਲੇ ਬੱਚਿਆਂ 'ਚ। ਤਾਮਿਲਨਾਡੂ ਡਾਇਰੈਕਟੋਰੇਟ ਆਫ਼ ਪਬਲਿਕ ਹੈਲਥ (DPH) ਦੁਆਰਾ ਏਕੀਕ੍ਰਿਤ ਬੀਮਾਰੀ ਨਿਗਰਾਨੀ ਪ੍ਰੋਗਰਾਮ (IDSP) ਦੇ ਅਧੀਨ ਏਕੀਕ੍ਰਿਤ ਸਿਹਤ ਜਾਣਕਾਰੀ ਪੋਰਟਲ (IHIP) ਤੋਂ ਡਾਟਾ ਦੀ ਵਰਤੋਂ ਕਰਦੇ ਹੋਏ ਕੀਤੇ ਗਏ ਇਕ ਅਧਿਐਨ ਨੇ ਰਾਜ ਭਰ 'ਚ ਕੰਨ ਪੇੜੇ ਦੇ ਮਾਮਲਿਆਂ 'ਚ ਚਿੰਤਾਜਨਕ ਵਾਧੇ ਨੂੰ ਉਜਾਗਰ ਕੀਤਾ ਹੈ। ਅਧਿਐਨ 'ਚ ਪਾਇਆ ਗਿਆ ਕਿ 70 ਫੀਸਦੀ ਮਾਮਲੇ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਸਨ, ਜਦੋਂ ਕਿ 10 ਫੀਸਦੀ ਮਾਮਲੇ 10-19 ਉਮਰ ਵਰਗ 'ਚ ਦਰਜ ਕੀਤੇ ਗਏ ਸਨ। ਪਿਛਲੇ ਕੁਝ ਸਾਲਾਂ 'ਚ ਰਿਪੋਰਟ ਕੀਤੇ ਗਏ ਮਾਮਲਿਆਂ 'ਚ ਲਗਾਤਾਰ ਵਾਧਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਹਾਗਰਾਤ ਵਾਲੇ ਦਿਨ ਅਜਿਹਾ ਕੀ ਹੋਇਆ ਕਿ ਲਾੜੀ ਦਾ ਕਤਲ ਕਰ ਲਾੜੇ ਨੇ ਲੈ ਲਿਆ ਫਾਹਾ
NEXT STORY