ਅੰਬਾਲਾ- ਹਰਿਆਣਾ ਵਿਚ ਕ੍ਰਾਈਮ ਅਤੇ ਕਤਲ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ, ਜਿੱਥੇ ਅੰਬਾਲਾ ਜ਼ਿਲ੍ਹੇ 'ਚ ਸ਼ੱਕੀ ਹਾਲਾਤ 'ਚ 6 ਸਾਲ ਅਤੇ 11 ਸਾਲ ਦੀਆਂ ਬੱਚੀਆਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਹਿਰ ਦੇ ਨਾਹਨ ਹਾਊਸ ਦੀ ਹੈ। ਕਤਲ ਦੀ ਸੂਚਨਾ ਮਗਰੋਂ ਇਲਾਕੇ ਵਿਚ ਡਰ ਦਾ ਮਾਹੌਲ ਹੈ, ਜਿੱਥੇ ਪਰਿਵਾਰ ਨੇ ਮੁਹੱਲੇ ਦੇ ਮੁੰਡੇ 'ਤੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ। ਉੱਥੇ ਹੀ ਪੁਲਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਫਿਲਹਾਲ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਕ ਭੈਣ ਦੇ ਗਲ਼ 'ਤੇ ਨਿਸ਼ਾਨ ਹਨ ਤਾਂ ਦੂਜੇ ਦੇ ਮੂੰਹ 'ਚੋਂ ਖ਼ੂਨ ਨਿਕਲ ਰਿਹਾ ਸੀ, ਜਿਸ ਨੂੰ ਲੈ ਕੇ ਪਰਿਵਾਰ ਨੇ ਕਤਲ ਦਾ ਖ਼ਦਸ਼ਾ ਜਤਾਇਆ ਹੈ। ਕੁੜੀਆਂ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੀ ਸਵੇਰੇ ਇਲਾਕੇ ਦੇ ਇਕ ਮੁੰਡੇ ਨਾਲ ਬਹਿਸ ਹੋਈ ਸੀ, ਉਹ ਨਸ਼ੇੜੀ ਕਿਸਮ ਦਾ ਨੌਜਵਾਨ ਹੈ, ਇਨ੍ਹਾਂ ਨੂੰ ਉਸ 'ਤੇ ਕਤਲ ਦਾ ਸ਼ੱਕ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅੰਬਾਲਾ ਜ਼ਿਲ੍ਹੇ ਦੇ ਨਾਰਾਇਣਗੜ੍ਹ ਵਿਚ ਸੇਵਾਮੁਕਤ ਫ਼ੌਜੀ ਨੇ ਆਪਣੇ ਹੀ ਭਰਾ ਦੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਸੀ। ਨਾਰਾਇਣਗੜ੍ਹ ਇਲਾਕੇ ਵਿਚ ਉਸ ਨੇ ਮਾਂ-ਭਰਾ ਸਮੇਤ 6 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਹ ਘਟਨਾ ਨਾਰਾਇਣਗੜ੍ਹ ਥਾਣੇ ਦੇ ਅਧੀਨ ਆਉਣ ਵਾਲੇ ਪਿੰਡ ਪੀਰ ਮਾਜਰੀ ਕੋਲ ਡੇਰੇ ਦੀ ਸੀ। ਦੋਸ਼ੀ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਰਾਤ ਨੂੰ ਹੀ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਐੱਸ. ਪੀ. ਅੰਬਾਲਾ ਸੁਰਿੰਦਰ ਸਿੰਘ ਨੇ ਦੱਸਿਆ ਸੀ ਕਿ ਇਹ ਮਾਮਲਾ ਜ਼ਮੀਨ ਦੇ ਰਸਤੇ ਦੇ ਵਿਵਾਦ ਦਾ ਸੀ। ਮੁਲਜ਼ਮ ਭੂਸ਼ਣ ਨੇ ਆਪਣੇ ਸਹੁਰੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
CM ਨੇ ਬੋਰਵੈੱਲ 'ਚ ਡਿੱਗੀ ਬੱਚੀ ਦੀ ਮੌਤ ਦੇ ਮਾਮਲੇ 'ਚ 2 ਅਧਿਕਾਰੀਆਂ ਨੂੰ ਕੀਤਾ ਮੁਅੱਤਲ
NEXT STORY