ਚੰਡੀਗੜ੍ਹ (ਵਾਰਤਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੂਬੇ ਦੀ ਸਥਾਪਨਾ ਦੇ 56ਵੇਂ ਦਿਵਸ ’ਤੇ ਜੇਲ੍ਹਾਂ ਵਿਚ ਬੰਦ ਲੱਗਭਗ 250 ਕੈਦੀਆਂ ਦੀ ਸਜ਼ਾ ਮੁਆਫ਼ ਕਰਨ ਸਮੇਤ ਕਈ ਕਲਿਆਣਕਾਰੀ ਯੋਜਨਾਵਾਂ ਦਾ ਅੱਜ ਐਲਾਨ ਕੀਤਾ। ਖੱਟੜ ਨੇ ਆਪਣੀ ਸਰਕਾਰ ਦੇ 7 ਸਾਲ ਪੂਰੇ ਹੋਣ ’ਤੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਗੰਭੀਰ ਅਪਰਾਧਾਂ ਵਾਲੇ ਕੈਦੀਆਂ ਨੂੰ ਛੱਡ ਕੇ ਹੋਰ ਲੱਗਭਗ 250 ਕੈਦੀਆਂ ਦੀ ਬਾਕੀ 6 ਮਹੀਨੇ ਦੀ ਸਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੁਰਾਣੀ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਜਾਰੀ ਕਰਨ, ਨਵੇਂ ਸਾਈਬਰ ਥਾਣਿਆਂ ਦੀ ਸਥਾਪਨਾ, ਪੁਲਸ ਮੁਲਾਜ਼ਮਾਂ ਲਈ ਦੋ-ਸਾਲਾ ਮੈਡੀਕਲ ਜਾਂਚ, ਪੰਚਾਇਤ ਸੁਰੱਖਿਅਕ ਯੋਜਨਾ ਸ਼ੁਰੂ ਕਰਨ ਦੇ ਨਾਲ ਹਰ ਵਰਗ ਦੇ ਕਲਿਆਣ ਲਈ ਆਪਣੀ ਵਚਨਬੱਧਤਾ ਦੋਹਰਾਈ ਗਈ ਹੈ।
ਮੁੱਖ ਮੰਤਰੀ ਨੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ 250 ਕੈਦੀਆਂ ਜੋ ਮੌਜੂਦਾ ਸਮੇਂ ਵਿਚ ਪੈਰੋਲ ’ਤੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਫ਼ੈਸਲਾ ਗੰਭੀਰ ਅਪਰਾਧਾਂ ’ਚ ਦੋਸ਼ੀ ਠਹਿਰਾਏ ਗਏ ਕੈਦੀਆਂ ’ਤੇ ਲਾਗੂ ਨਹੀਂ ਹੋਵੇਗਾ। ਆਮ ਅਪਰਾਧਾਂ ਵਿਚ ਸ਼ਾਮਲ ਅਜਿਹੇ ਕੈਦੀਆਂ ਦੀ ਰਿਹਾਈ 2 ਨਵੰਬਰ ਤੋਂ ਸ਼ੁਰੂ ਹੋਵੇਗੀ।
ਮੁੱਖ ਮੰਤਰੀ ਖੱਟੜ ਨੇ ਨਿੱਜੀ ਬਿਲਡਰਾਂ ਵਲੋਂ ਵਿਕਸਿਤ ਪੁਰਾਣੀਆਂ ਅਜਿਹੀਆਂ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੀ ਵੱਡੀ ਰਾਹਤ ਦਿੱਤੀ ਹੈ, ਜਿੱਥੇ ਬਿਜਲੀ ਨਹੀਂ ਹੈ। ਸੂਬੇ ਵਿਚ ਮੁੱਖ ਰੂਪ ਨਾਲ ਗੁਰੂਗ੍ਰਾਮ ਅਤੇ ਸੋਨੀਪਤ ਵਿਚ ਸਥਿਤ ਲੱਗਭਗ 5,000 ਵਾਸੀਆਂ ਨੂੰ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਜਾਰੀ ਕਰ ਕੇ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇਗੀ।
ਅਖਿਲੇਸ਼ ਯਾਦਵ ਦਾ ਜਿਨਹਾ ਪ੍ਰੇਮ ਤਾਲਿਬਾਨੀ ਸੋਚ ਦਾ ਨਤੀਜਾ : ਯੋਗੀ
NEXT STORY