ਹਰਿਆਣਾ- ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸੈਲਜਾ ਨੇ ਅੱਜ ਯਾਨੀ ਮੰਗਲਵਾਰ ਨੂੰ ਕਿਹਾ ਕਿ ਕਾਂਗਰਸ ਪਾਰਟੀ ਬੜੌਦਾ ਜ਼ਿਮਨੀ ਚੋਣਾਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਚੋਣ ਕਮਿਸ਼ਨ ਵਲੋਂ ਕੀਤੇ ਗਏ ਐਲਾਨ ਅਨੁਸਾਰ ਜ਼ਿਮਨੀ ਚੋਣਾਂ 3 ਨਵੰਬਰ ਨੂੰ ਹੋਣਗੀਆਂ। ਕੁਮਾਲੀ ਸੈਲਜਾ ਨੇ ਜਾਰੀ ਬਿਆਨ 'ਚ ਦਾਅਵਾ ਕੀਤਾ ਕਿ ਇਸ ਜ਼ਿਮਨੀ ਚੋਣ ਤੋਂ ਬਾਅਦ ਪ੍ਰਦੇਸ਼ 'ਚ ਵੱਡਾ ਉਲਟਫੇਰ ਹੋਣਾ ਤੈਅ ਹੈ ਅਤੇ ਜਨਤਾ ਨਾਲ ਵਿਸ਼ਵਾਸਘਾਤ ਕਰ ਕੇ ਬਣੀ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ-ਜਨਨਾਇਕ ਜਨਤਾ ਪਾਰਟੀ ਗਠਜੋੜ ਸਰਕਾਰ ਦਾ ਇਸ ਜ਼ਿਮਨੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਜਿੱਤ ਦੇ ਨਾਲ ਹੀ ਡਿੱਗਣਾ ਤੈਅ ਹੈ।
ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਦੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੜੌਦਾ ਜ਼ਿਮਨੀ ਚੋਣਾਂ 'ਚ ਚੋਣ ਲੜਨ ਦੇ ਇਛੁੱਕ ਦਾਅਵੇਦਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ ਅਤੇ ਟਿਕਟ ਪਾਉਣ ਦੇ ਇਛੁੱਕ ਦਾਅਵੇਦਾਰ 30 ਸਤੰਬਰ ਤੋਂ 6 ਅਕਤੂਬਰ ਦਰਮਿਆਨ ਆਪਣੀ ਅਰਜ਼ੀ ਹਰਿਆਣਾ ਕਾਂਗਰਸ ਦੇ ਦਿੱਲੀ ਸਥਿਤ ਕੈਂਪ ਦਫ਼ਤਰ 'ਚ ਜਮ੍ਹਾ ਕਰਵਾ ਸਕਦੇ ਹਨ। ਸੋਨੀਪਤ ਜ਼ਿਲ੍ਹੇ ਦੀ ਇਹ ਸੀਟ ਕਾਂਗਰਸ ਵਿਧਾਇਕ ਕ੍ਰਿਸ਼ਨ ਹੁੱਡਾ ਦੇ 12 ਅਪ੍ਰੈਲ ਨੂੰ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ।
ਇਹ ਬੀਬੀ ਕਰ ਰਹੀ ਕਮਲ ਦੇ ਡੰਡਲ ਨਾਲ ਮਾਸਕ ਬਣਾਉਣ ਦਾ ਅਨੋਖਾ ਕੰਮ
NEXT STORY