ਸਿਰਸਾ (ਵਾਰਤਾ)— ਹਰਿਆਣਾ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਅੱਜ ਭਾਵ ਸੋਮਵਾਰ ਨੂੰ 119 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 7,327 ਪਹੁੰਚ ਗਈ ਹੈ। ਉੱਥੇ ਹੀ ਇਨ੍ਹਾਂ 'ਚੋਂ 88 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3003 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਸੂਬੇ ਵਿਚ ਕੋਰੋਨਾ ਦੇ ਸਰਗਰਮ ਮਾਮਲੇ ਵੀ ਵੱਧ ਕੇ 4,336 ਤੱਕ ਪਹੁੰਚ ਗਏ ਹਨ। ਸੂਬੇ ਦੇ ਸਾਰੇ 22 ਜ਼ਿਲੇ ਇਸ ਸਮੇਂ ਕੋਰੋਨਾ ਦੀ ਲਪੇਟ ਵਿਚ ਹਨ।
ਸੂਬੇ ਦੇ ਗੁਰੂਗ੍ਰਾਮ ਜ਼ਿਲੇ ਵਿਚ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ। ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵੱਡਾ ਵਾਧਾ ਹੋ ਰਿਹਾ ਹੈ। ਇੱਥੇ ਅੱਜ ਕੋਰੋਨਾ ਦੇ 68 ਨਵੇਂ ਮਾਮਲੇ ਆਏ ਹਨ। ਇਸ ਤੋਂ ਇਲਾਵਾ ਫਰੀਦਾਬਾਦ, ਸੋਨੀਪਤ, ਰੋਹਤਕ ਅਤੇ ਝੱਜਰ ਜ਼ਿਲਿਆਂ ਵਿਚ ਕੋਰੋਨਾ ਦੇ ਦਿਨੋਂ-ਦਿਨ ਮਾਮਲੇ ਵੱਧ ਰਹੇ ਹਨ।
ਸੂਬੇ ਵਿਚ ਹੁਣ ਤੱਕ 89,250 ਕੋਰੋਨਾ ਸ਼ੱਕੀਆਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ, ਜਿਨ੍ਹਾਂ 'ਚੋਂ 52,200 ਲੋਕਾਂ ਨੂੰ ਕੁਆਰੰਟੀਨ ਸਮਾਂ ਪੂਰਾ ਕਰਨ ਲਿਆ ਹੈ ਅਤੇ ਬਾਕੀ 37,050 ਨਿਗਰਾਨੀ ਵਿਚ ਹਨ। ਸੂਬੇ ਵਿਚ ਹੁਣ ਤੱਕ 1,87,817 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 1,74,552 ਨੈਗੇਟਿਵ ਅਤੇ 14 ਇਟਾਲੀਅਨ ਨਾਗਰਿਕਾਂ ਸਮੇਤ 7327 ਪਾਜ਼ੇਟਿਵ ਪਾਏ ਗਏ ਹਨ। ਕੁੱਲ 7327 ਮਰੀਜ਼ਾਂ ਵਿਚੋਂ 3003 ਨੂੰ ਠੀਕ ਹੋਣ ਮਗਰੋਂ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ।
ਯੂ.ਪੀ. 'ਚ ਇੱਟ ਨਾਲ ਕੁਚਲ ਕੇ ਮਾਂ ਅਤੇ 2 ਸਾਲਾ ਧੀ ਦਾ ਕੀਤਾ ਕਤਲ
NEXT STORY