ਨਵੀਂ ਦਿੱਲੀ- ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ 5 ਉਮੀਦਵਾਰਾਂ ਦੇ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ, ਜਿਸ ਦੇ ਨਾਲ ਹੀ ਐਲਾਨੇ ਉਮੀਦਵਾਰਾਂ ਦੀ ਕੁੱਲ ਗਿਣਤੀ 86 ਹੋ ਗਈ ਹੈ। ਕਾਂਗਰਸ ਨੇ ਅੰਬਾਲਾ ਕੈਂਟ ਤੋਂ ਪਰਿਮਲ ਪਰੀ, ਪਾਨੀਪਤ ਗ੍ਰਾਮੀਣ ਤੋਂ ਸਚਿਨ ਕੁੰਡੂ, ਨਰਵਾਨਾ ਤੋਂ ਸਤਬੀਰ ਦਬਲੈਨ, ਰਾਨੀਆ ਤੋਂ ਸਰਵ ਮਿੱਤਰ ਕੰਬੋਜ਼ ਅਤੇ ਤਿਗਾਂਵ ਤੋਂ ਰੋਹਿਤ ਨਾਗਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਉਮੀਦਵਾਰਾਂ ਦੇ ਨਾਵਾਂ ਦੀ ਇਹ ਸੂਚੀ ਪਾਰਟੀ ਵਲੋਂ 40 ਉਮੀਦਵਾਰਾਂ ਦੇ ਨਾਵਾਂ ਵਾਲੀ ਤੀਜੀ ਸੂਚੀ ਐਲਾਨ ਕਰਨ ਦੇ ਕੁਝ ਹੀ ਘੰਟਿਆਂ ਬਾਅਦ ਆਈ ਹੈ।
ਇਹ ਵੀ ਪੜ੍ਹੋ- ਹਰਿਆਣਾ ਚੋਣਾਂ: 'AAP' ਦੀ ਚੌਥੀ ਲਿਸਟ ਜਾਰੀ, ਜਾਣੋ CM ਸੈਣੀ ਖਿਲਾਫ਼ ਕਿਸ ਨੂੰ ਦਿੱਤੀ ਟਿਕਟ
ਕਾਂਗਰਸ ਨੇ 4 ਸੀਟਾਂ ਲਈ ਉਮੀਦਵਾਰਾਂ ਦੇ ਨਾਂ ਐਲਾਨ ਨਹੀਂ ਕੀਤੇ ਹਨ, ਜਿਸ ਤੋਂ ਉਨ੍ਹਾਂ ਸੀਟਾਂ 'ਤੇ ਅੰਤਿਮ ਸਮੇਂ ਵਿਚ ਤਾਲਮੇਲ ਦੀ ਸੰਭਾਵਨਾ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ। ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਹਾਲਾਂਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਹੁਣ ਤੱਕ 70 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਂਝ ਕਾਂਗਰਸ ਅਗਵਾਈ ਵਲੋਂ 'ਆਪ' ਨਾਲ ਗਠਜੋੜ ਦੀ ਸੰਭਾਵਨਾ ਨੂੰ ਅਧਿਕਾਰਤ ਰੂਪ ਨਾਲ ਖਾਰਜ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 3 ਦਿਨ ਪਵੇਗਾ ਤੇਜ਼ ਮੀਂਹ, ਜਾਣੋ IMD ਦਾ ਮੌਸਮ ਨੂੰ ਲੈ ਕੇ ਅਪਡੇਟ
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਆਖ਼ਰੀ ਦਿਨ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਬੁੱਧਵਾਰ ਨੂੰ 40 ਹੋਰ ਉਮੀਦਵਾਰ ਐਲਾਨ ਕੀਤੇ। ਇਨ੍ਹਾਂ ਵਿਚ ਪ੍ਰਮੁੱਖ ਨਾਂ ਪਾਰਟੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੇ ਪੁੱਤਰ ਆਦਿਤਿਆ ਸੁਰਜੇਵਾਲਾ ਦਾ ਹੈ, ਜਿਨ੍ਹਾਂ ਨੂੰ ਕੈਥਲ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ ਪੰਚਕੂਲਾ ਤੋਂ ਸਾਬਕਾ ਉੱਪ ਮੁੱਖ ਮੰਤਰੀ ਚੰਦਰ ਮੋਹਨ, ਹਿਸਾਰ ਤੋਂ ਰਾਮਨਿਵਾਸ ਰਾਰਾ, ਬਵਾਨੀ ਖੇੜਾ ਤੋਂ ਪ੍ਰਦੀਪ ਨਰਵਾਲ, ਅੰਬਾਲਾ ਸ਼ਹਿਰ ਤੋਂ ਨਿਰਮਲ ਸਿੰਘ, ਏਲਨਾਬਾਦ ਤੋਂ ਭਰਤ ਸਿੰਘ ਬੇਨੀਵਾਲ ਅਤੇ ਆਦਮਪੁਰ ਤੋਂ ਚੰਦਰ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ ਹੈ। ਹਰਿਆਣਾ ਦੀਆਂ 90 ਮੈਂਬਰੀ ਵਿਧਾਨ ਸਭਾ ਸੀਟਾਂ 'ਤੇ ਇਕ ਪੜਾਅ ਵਿਚ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
ਸਰਕਾਰ ਨੇ 4.5 ਕਰੋੜ ਪਰਿਵਾਰਾਂ ਨੂੰ ਦਿੱਤਾ ਖ਼ਾਸ ਤੋਹਫ਼ਾ; 5 ਨੁਕਤਿਆਂ 'ਚ ਸਮਝੋ ਸਾਰੀ ਯੋਜਨਾ
NEXT STORY