ਪਲਵਲ (ਭਾਸ਼ਾ)- ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਇਕ ਖੰਭੇ ਨਾਲ ਟੱਕਰ ਤੋਂ ਬਾਅਦ ਕਾਰ ਸਵਾਰ ਚਾਰ ਦੋਸਤਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਚਾਰ ਦੋਸਤ ਕਾਰ ਤੋਂ ਰਾਜਸਥਾਨ ਦੇ ਮੇਹੰਦੀਪੁਰ 'ਚ ਬਾਲਾਜੀ ਮੰਦਰ ਜਾ ਰਹੇ ਸਨ, ਉਦੋਂ ਐਤਵਾਰ ਦੇਰ ਰਾਤ ਕਰੀਬ 2 ਵਜੇ ਮੁੰਬਈ-ਵਡੋਦਰਾ ਐਕਸਪ੍ਰੈੱਸ ਵੇਅ 'ਤੇ ਹਥੀਨ ਇਲਾਕੇ ਕੋਲ ਇਹ ਹਾਦਸਾ ਹੋਇਆ। ਜਾਂਚ ਅਧਿਕਾਰੀ (ਆਈ.ਓ.) ਸਬ ਇੰਸਪੈਕਟਰ ਸਚਿਨ ਕੁਮਾਰ ਨੇ ਦੱਸਿਆ ਕਿ ਹਾਦਸੇ 'ਚ ਚਾਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਪੁਲਸ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਕਮਲੇਸ਼ ਅਤੇ ਬੀਰਪਾਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਪਿਕਨਿਕ ਮਨਾਉਣ ਗਏ ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਇਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ 5 ਝੀਲ 'ਚ ਡੁੱਬੇ
ਉਨ੍ਹਾਂ ਦੱਸਿਆ ਕਿ 2 ਹੋਰ ਜ਼ਖ਼ਮੀਆਂ ਨੂੰ ਦਿੱਲੀ ਦੇ ਇਕ ਹਸਪਤਾਲ ਰੈਫ਼ਰ ਕੀਤਾ ਗਿਆ ਹੈ, ਜਿੱਥੇ ਸੋਨੂੰ ਪਾਲ ਨਾਮੀ ਨੌਜਵਾਨ ਦੀ ਐਤਵਾਰ ਦੇਰ ਰਾਤ ਅਤੇ ਸ਼ੇਰ ਸਿੰਘ ਨਾਮੀ ਨੌਜਵਾਨ ਦੀ ਸੋਮਵਾਰ ਸਵੇਰੇ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਚਾਰੇ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਨਿਯਾਮਤਪੁਰ ਪਿੰਡ ਦੇ ਵਾਸੀ ਸਨ। ਸਾਰਿਆਂ ਦੀ ਉਮਰ 30 ਤੋਂ 35 ਸਾਲ ਦੇ ਨੇੜੇ-ਤੇੜੇ ਸੀ ਅਤੇ ਉਹ ਨੋਇਡਾ 'ਚ ਟੈਕਸੀ ਡਰਾਈਵਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੌਤ ਵੀ ਨਾ ਵਿਛੋੜ ਸਕੀ! ਛੋਟੇ ਭਰਾ ਦੀ ਮੌਤ ਦੇ 3 ਘੰਟਿਆਂ ਮਗਰੋਂ ਸਦਮੇ 'ਚ ਵੱਡੇ ਭਰਾ ਨੇ ਵੀ ਤੋੜਿਆ ਦਮ
ਦਿੱਲੀ ਦੇ ਉਪ ਰਾਜਪਾਲ ਨੂੰ ਸੁਪਰੀਮ ਕੋਰਟ ਦਾ ਝਟਕਾ, DERC ਚੇਅਰਮੈਨ ਦੇ ਸਹੁੰ ਚੁੱਕਣ 'ਤੇ ਲਗਾਈ ਰੋਕ
NEXT STORY