ਉਦੇਪੁਰ- ਰਾਜਸਥਾਨ ਦੇ ਉਦੇਪੁਰ ਜ਼ਿਲ੍ਹੇ ਦੇ ਲਸਾੜੀਆ 'ਚ 2 ਸਕੇ ਭਰਾਵਾਂ ਦੀ ਮੌਤ ਤੋਂ ਬਾਅਦ ਇਕ ਹੀ ਚਿਖਾ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਛੋਟੇ ਭਰਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਜਿਸ ਦਾ ਸਦਮਾ ਵੱਡਾ ਭਰਾ ਬਰਦਾਸ਼ ਨਹੀਂ ਕਰ ਸਕਿਆ ਅਤੇ ਭਰਾ ਦੀ ਮੌਤ ਦੇ 3 ਘੰਟਿਆਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਪਿਕਨਿਕ ਮਨਾਉਣ ਗਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਝੀਲ 'ਚ ਡੁੱਬੇ
ਦੱਸਿਆ ਜਾ ਰਿਹਾ ਹੈ ਕਿ ਵੱਡਾ ਭਰਾ ਹੁੜਾ ਮੀਣਾ (53) ਪੁੱਤਰ ਅਮਰ ਮੀਣਾ ਲੰਮੇ ਸਮੇਂ ਤੋਂ ਅਸਥਮਾ ਨਾਲ ਪੀੜਤ ਸੀ। ਛੋਟੇ ਭਰਾ ਲਖਮਾ ਮੀਣਾ (50) ਦੀ ਖੂਹ 'ਤੇ ਕਰੰਟ ਲੱਗਣ ਨਾਲ ਮੌਤ ਹੋ ਗਈ। ਲਖਮਾ ਖੂਹ 'ਤੇ ਮੋਟਰ ਚਾਲੂ ਕਰਨ ਗਿਆ ਸੀ, ਉਦੋਂ ਉਸ ਨੂੰ ਕਰੰਟ ਲੱਗ ਗਿਆ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਸ ਦੀ ਸੂਚਨਾ ਹੂੜਾ ਮੀਣਾ ਨੂੰ ਮਿਲੀ, ਉਹ ਇਸ ਦੁਖ਼ ਨੂੰ ਸਹਿਨ ਨਹੀਂ ਕਰ ਸਕਿਆ। ਸਿਰਫ਼ 3 ਘੰਟਿਆਂ ਬਾਅਦ ਯਾਨੀ ਸ਼ਾਮ ਨੂੰ ਉਸ ਨੇ ਵੀ ਦਮ ਤੋੜ ਦਿੱਤਾ। ਦੋਹਾਂ ਦਾ ਪਰਿਵਾਰ ਖੇਤੀਬਾੜੀ 'ਤੇ ਨਿਰਭਰ ਹੈ। ਵੱਡੇ ਭਰਾ ਦੇ ਤਿੰਨ ਪੁੱਤ ਅਤੇ 2 ਧੀਆਂ ਹਨ। ਇਨ੍ਹਾਂ 'ਚੋਂ 2 ਪੁੱਤ ਮਜ਼ਦੂਰੀ ਦਾ ਕੰਮ ਕਰਦੇ ਹਨ। ਛੋਟੇ ਭਰਾ ਲਖਮਾ ਦੇ 2 ਪੁੱਤ ਅਤੇ 2 ਧੀਆਂ ਹਨ।
ਇਹ ਵੀ ਪੜ੍ਹੋ : ਕਾਲੀ ਮਿਰਚ ਦੀ ਖੇਤੀ ਨਾਲ ਕਿਸਾਨ ਨੇ ਬਦਲੀ ਕਿਸਮਤ, ਹੁਣ ਖਰੀਦ ਰਿਹੈ 7 ਕਰੋੜ ਦਾ ਹੈਲੀਕਾਪਟਰ
ਬੰਗਾਲ ’ਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਹਿੰਸਾ, ਤ੍ਰਿਣਮੂਲ ਕਾਂਗਰਸ ਵਰਕਰ ਦਾ ਗੋਲੀ ਮਾਰ ਕੇ ਕਤਲ
NEXT STORY