ਨੈਸ਼ਨਲ ਡੈਸਕ– ਭਾਜਪਾ ਨੇਤਾ ਤਜਿੰਦਰ ਪਾਲ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਸਵੇਰ ਤੋਂ ਹੀ ਸਿਆਰੀ ਪਾਰਾ ਕਾਫੀ ਸੀ। ਹਰਿਆਣਾ ਪੁਲਸ ਨੇ ਹੁਣ ਬੱਗਾ ਨੂੰ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਦਰਅਸਲ, ਦਿੱਲੀ ਪੁਲਸ ਦੇ ਕਹਿਣ ’ਤੇ ਹਰਿਆਣਾ ਨੇ ਪੰਜਾਬ ਪੁਲਸ ਦੇ ਕਾਫ਼ਿਲੇ ਨੂੰ ਰੋਕਿਆ ਸੀ। ਪੰਜਾਬ ਪੁਲਸ ਨੇ ਸ਼ੁੱਕਰਵਾਰ ਤੜਕੇ ਬੱਗਾ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਮੋਹਾਲੀ ਲਿਜਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ– ਨਾਬਾਲਿਗ ਨਿਕਲਿਆ 8 ਮਹੀਨਿਆਂ ਦੇ ਬੱਚੇ ਦਾ ਕਾਤਲ, ਇਸ ਕਾਰਨ ਕੀਤਾ ਸੀ ਕਤਲ
ਬੱਗਾ ਦੇ ਪਿਤਾ ਨੇ ਦਿੱਲੀ ’ਚ ਪੰਜਾਬ ਪੁਲਸ ਖ਼ਿਲਾਫ਼ ਕੁੱਟ-ਮਾਰ ਅਤੇ ਆਪਣੇ ਪੁੱਤਰ ਨੂੰ ਅਗਵਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ। ਪੰਜਾਬ ਪੁਲਸ ’ਤੇ ਦਿੱਲੀ ’ਚ ਅਗਵਾਹ ਕਰਨ ਦੀ ਐੱਫ.ਆਈ.ਆਰ. ਦਰਜ ਹੋ ਗਈ ਹੈ। ਇਸਤੋਂ ਬਾਅਦ ਦਿੱਲੀ ਪੁਲਸ ਨੇ ਹਰਿਆਣਾ ਪੁਲਸ ਨੂੰ ਫੋਨ ਕਰਕੇ ਪੰਜਾਬ ਪੁਲਸ ਦਾ ਕਾਫ਼ਿਲਾ ਰੋਕਣ ਲਈ ਕਿਹਾ ਅਤੇ ਬੱਗਾ ਨੂੰ ਆਪਣੇ ਕੋਲ ਰੱਖਣ ਲਈ ਕਿਹਾ। ਹਰਿਆਣਾ ਪੁਲਸ ਨੇ ਕੁਰੂਕਸ਼ੇਤਰ ’ਚ ਪੰਜਾਬ ਪੁਲਸ ਨੂੰ ਰੋਕਿਆ ਅਤੇ ਬੱਗਾ ਨੂੰ ਉਨ੍ਹਾਂ ਛੁਡਵਾਇਆ।
ਇਹ ਵੀ ਪੜ੍ਹੋ– ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ 'ਚ 3500 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
ਦੱਸ ਦੇਈਏ ਕਿ ਮੋਹਾਲੀ ਪੁਲਸ ਨੇ ਤਜਿੰਦਰ ਖ਼ਿਲਾਫ਼ ਸਾਈਬਰ ਸੈੱਲ ’ਚ ਮਾਮਲਾ ਦਰਜ ਕੀਤਾ ਸੀ, ਇਸੇ ਮਾਮਲੇ ’ਚ ਉਨ੍ਹਾਂ ਦੀ ਗ੍ਰਿਫਤਾਰੀ ਹੋਈ। ਮਾਮਲੇ ’ਤੇ ਸਿਆਸਤ ਗਰਮਾ ਗਈ ਹੈ। ਨੇਤਾਵਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ’ਤੇ ਜੰਮ ਕੇ ਹਮਲਾ ਬੋਲਿਆ ਅਤੇ ਕਿਹਾ ਕਿ ਇਹ ਲੋਕ ਪਾਵਰ ਦਾ ਗਲਤ ਇਸਤੇਮਾਲ ਕਰ ਰਹੇ।
ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ
ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਹਿਜ਼ਬੁਲ ਦੇ 3 ਅੱਤਵਾਦੀ ਢੇਰ
NEXT STORY