ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ 'ਚ 18 ਮਹੀਨਿਆਂ ਤੋਂ ਲਾਪਤਾ 31 ਸਾਲਾ ਟੈਕਨੀਸ਼ੀਅਨ ਹਰਬੀਰ ਸਿੰਘ ਦੇ ਘਰ 'ਚ ਖੋਦੀਆ ਦੌਰਾਨ ਕੰਕਾਲ ਮਿਲਿਆ ਹੈ। ਘਰੋਂ ਮਿਲੇ ਕੰਕਾਲ ਦੇ ਮਾਮਲੇ ਦਾ ਪਰਦਾਫਾਸ਼ ਹੋ ਗਿਆ ਹੈ। ਦੋਸ਼ ਹੈ ਕਿ ਪਤਨੀ ਨੇ ਹੀ ਪਤੀ ਦਾ ਕਤਲ ਕਰ ਕੇ ਲਾਸ਼ ਘਰ 'ਚ ਹੀ ਦਫਨਾ ਦਿੱਤੀ ਸੀ। ਇਸ ਤੋਂ ਬਾਅਦ ਉਸ ਦੇ ਲਾਪਤਾ ਹੋਣ ਦੀ ਕਹਾਣੀ ਬਣਾਈ ਸੀ। ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਕੇ ਲਾਸ਼ ਦਫਨਾਉਣ ਵਾਲੀ ਗੀਤਾ ਦਿਖਾਵੇ ਲਈ ਤਾਂਤਰਿਕ ਕੋਲ ਵੀ ਗਈ ਸੀ। ਤਾਂਤਰਿਕ ਕੋਲ ਜਾ ਕੇ ਉਸ ਨੇ ਆਪਣੇ ਪਤੀ ਨੂੰ ਵਾਪਸ ਲਿਆਉਣ ਦੀ ਗੱਲ ਕਹੀ। ਉੱਥੇ ਹੀ ਤਾਂਤਰਿਕ ਨੇ ਕਿਹਾ ਕਿ 2 ਕੁਇੰਟਲ ਦੁੱਧ ਅਤੇ 10 ਹਜ਼ਾਰ ਰੁਪਏ ਖਰਚ ਹੋਣਗੇ। ਉਸ ਦੇ ਪਤੀ ਹਰਬੀਰ ਨੂੰ ਵਾਪਸ ਲੈ ਆਉਣਗੇ। ਗੀਤਾ ਤਾਂ ਜਾਣਦੀ ਸੀ ਕਿ ਉਹ ਹਰਬੀਰ ਨੂੰ ਦਫਨਾ ਚੁਕੀ ਹੈ। ਉਸ ਨੇ ਖੁਸ਼ ਹੋ ਕੇ ਜਵਾਬ ਦਿੱਤਾ, ਜਾਣ ਵਾਲੇ ਵਾਪਸ ਨਹੀਂ ਆਉਂਦੇ। ਪੁਲਸ ਪੁੱਛ-ਗਿੱਛ 'ਚ ਗੀਤਾ ਨੇ ਇਹ ਗੱਲ ਕਬੂਲੀ ਹੈ। ਮਕਾਨ ਦੇ ਮੁੜ ਨਿਰਮਾਣ ਕਰਵਾਉਣ ਕਾਰਨ ਕੰਕਾਲ ਸਾਹਮਣੇ ਆ ਗਿਆ ਅਤੇ ਉਸ ਦਾ ਜ਼ੁਰਮ ਫੜਿਆ ਗਿਆ।
ਇਹ ਵੀ ਪੜ੍ਹੋ : ਕੁੜੀ ਨੇ ਦੋਸਤੀ ਠੁਕਰਾਈ ਤਾਂ ਸਿਰਫਿਰੇ ਆਸ਼ਿਕ ਨੇ ਮਾਂ ਅਤੇ ਭਰਾ ਦੇ ਸਾਹਮਣੇ ਹੀ ਕਰ ਦਿੱਤਾ ਕਤਲ
ਪ੍ਰੇਮੀ ਨਾਲ ਮਿਲ ਕੀਤਾ ਸੀ ਕਤਲ
ਪੁਲਸ ਨੇ ਗੀਤਾ ਨੂੰ 2 ਦਿਨ ਦੀ ਪੁਲਸ ਰਿਮਾਂਡ 'ਤੇ ਲਿਆ ਹੈ। ਹੁਣ ਉਸ ਦੇ ਪ੍ਰੇਮੀ ਵਿਕਾਸ ਦੀ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਟਾਵਰ ਕੰਪਨੀ ਦੇ ਟੈਕਨੀਸ਼ੀਅਨ ਵਿਕਾਸ ਨਗਰ ਦੇ ਹਰਬੀਰ ਨੇ ਪਤਨੀ ਗੀਤਾ ਨੂੰ ਆਪਣੇ ਹੀ ਦੋਸਤ ਵਿਕਾਸ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ ਸੀ। ਸ਼ਰਾਬ ਦੇ ਨਸ਼ੇ 'ਚ ਹਰਬੀਰ ਨੇ ਗੀਤਾ ਦੀ ਕੁੱਟਮਾਰ ਕਰ ਦਿੱਤੀ ਸੀ। ਵਿਕਾਸ ਨੂੰ ਵੀ ਧਮਕਾਇਆ ਸੀ ਕਿ ਉਸ ਦੇ ਘਰ ਨਾ ਆਇਆ ਕਰੇ। ਇਸ ਤੋਂ ਨਾਰਾਜ਼ ਹੋ ਕੇ ਵਿਕਾਸ ਨੇ ਹਰਬੀਰ ਦਾ ਕਤਲ ਕਰਨ ਦੀ ਸਾਜਿਸ਼ ਰਚੀ। ਤੈਅ ਹੋਇਆ ਕਿ ਇਸ ਤੋਂ ਬਾਅਦ ਦੋਵੇਂ ਵਿਆਹ ਕਰ ਲੈਣਗੇ। ਦੋਹਾਂ ਨੇ ਹਰਬੀਰ ਦੇ ਹੱਥ-ਪੈਰ ਬੰਨ੍ਹੇ ਅਤੇ ਗਲ਼ ਘੁੱਟ ਕੇ ਮਾਰ ਦਿੱਤਾ। ਲਾਸ਼ ਨੂੰ ਪਾਣ ਦੀ ਨਿਕਾਸੀ ਲਈ ਪਹਿਲਾਂ ਤੋਂ ਖੋਦੇ ਗਏ ਟੋਏ 'ਚ ਸੁੱਟ ਕੇ ਉੱਪਰੋਂ ਮਿੱਟੀ ਪਾ ਕੇ ਦਫਨਾ ਦਿੱਤਾ। ਹਰਬੀਰ ਦੇ ਮੋਬਾਇਲ ਨੂੰ ਸਵਿਚ ਆਫ਼ ਕਰ ਕੇ ਕੋਲ ਦੇ ਖੇਤਾਂ 'ਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ਨੋਇਡਾ 'ਚ ਪੁਲਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲੇ 'ਚ ਚੱਲੀਆਂ ਗੋਲ਼ੀਆਂ, 5 ਬਦਮਾਸ਼ ਗ੍ਰਿਫ਼ਤਾਰ
ਇਸ ਕਾਰਨ ਪਰਿਵਾਰ ਨੂੰ ਨਹੀਂ ਹੋਇਆ ਸ਼ੱਕ
ਹਰਬੀਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਗੀਤਾ 'ਤੇ ਪਰਿਵਾਰ ਵਾਲਿਆਂ ਦਾ ਦਬਾਅ ਵਧ ਗਿਆ ਸੀ ਕਿ ਹਰਬੀਰ ਨੂੰ ਆਪਣੇ ਪੱਧਰ 'ਤੇ ਵੀ ਲੱਭਿਆ ਜਾਵੇ। ਪਰਿਵਾਰ ਵਾਲਿਆਂ ਨੂੰ ਉਸ 'ਤੇ ਸ਼ੱਕ ਨਾ ਹੋਵੇ, ਇਸ ਲਈ ਉਹ ਤਿੰਨ ਮਹੀਨਿਆਂ ਤੋਂ ਤਾਂਤਰਿਕ ਦੇ ਚੱਕਰ ਲਗਾ ਰਹੀ ਸੀ। ਉਹ ਆਪਣੀ ਮਾਂ ਮੁਨੇਸ਼ ਨਾਲ ਵੀ ਕਈ ਤਾਂਤਰਿਕਾਂ ਨੂੰ ਮਿਲੀ। ਇਸ ਕਾਰਨ ਪਰਿਵਾਰ ਵਾਲਿਆਂ ਨੂੰ ਉਸ 'ਤੇ ਸ਼ੱਕ ਨਹੀਂ ਕੀਤਾ।
ਨੋਇਡਾ 'ਚ ਪੁਲਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲੇ 'ਚ ਚੱਲੀਆਂ ਗੋਲ਼ੀਆਂ, 5 ਬਦਮਾਸ਼ ਗ੍ਰਿਫ਼ਤਾਰ
NEXT STORY