ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਇਕ ਪਤੀ ਵਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਪਤੀ ਨੇ ਪਤਨੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਖ਼ੁਦ ਵੀ ਜ਼ਹਿਰ ਖਾ ਲਿਆ। ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਪਤਨੀ ਦੀ ਰਸਤੇ 'ਚ ਮੌਤ ਹੋ ਗਈ। ਉੱਥੇ ਹੀ ਪਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਸੰਗੀਤਾ ਦੇ ਭਰਾ ਅਜੇ ਦਾ ਬਿਆਨ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਘਰੇਲੂ ਕਲੇਸ਼ ਕਾਰਨ ਇਹ ਘਟਨਾ ਵਾਪਰੀ। ਕਤਲ ਦਾ ਮਾਮਲਾ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੂਰਜ ਕਾਲੋਨੀ 'ਚ 40 ਸਾਲਾ ਵਿਕਰਮ ਦਾ ਸ਼ਨੀਵਾਰ ਰਾਤ ਆਪਣੀ ਪਤਨੀ ਸੰਗੀਤਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ 'ਚ ਉਸ ਨੇ ਸੰਗੀਤਾ ਨਾਲ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਉਸ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਵਿਕਰਮ ਨੇ ਵੀ ਜ਼ਹਿਰ ਨਿਗਲ ਲਿਆ। ਜਦੋਂ ਸੰਗੀਤਾ ਨੇ ਦਰਦ ਕਾਰਨ ਚੀਕ ਮਾਰੀ ਤਾਂ ਉਸ ਦੇ ਚਾਰ ਪੁੱਤਰ-ਧੀਆਂ 'ਚੋਂ ਇਕ ਪੁੱਤਰ 14 ਸਾਲਾ ਅਨਮੋਲ ਦੀ ਨੀਂਦ ਖੁੱਲ੍ਹ ਗਈ। ਉਸ ਨੇ ਦੇਖਿਆ ਕਿ ਮਾਂ ਸੰਗੀਤਾ ਖੂਨ ਨਾਲ ਲੱਥਪਾਥ ਹੈ। ਉਸ ਦੇ ਘਰ ਦੇ ਬਾਹਰ ਜਾ ਕੇ ਗੁਆਂਢੀ ਤੋਂ ਮਦਦ ਮੰਗੀ।
ਇਹ ਵੀ ਪੜ੍ਹੋ : ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਦੀ ਘਟੀਆ ਕਰਤੂਤ, ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਸਾੜਿਆ
ਸੰਗੀਤਾ ਦਾ ਭਰਾ ਅਜੇ ਵੀ ਇਸੇ ਕਾਲੋਨੀ 'ਚ ਰਹਿੰਦਾ ਹੈ। ਗੁਆਂਢੀ ਨੇ ਅਜੇ ਨੂੰ ਜਾ ਕੇ ਇਸ ਘਟਨਾਕ੍ਰਮ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਕਲਪਣਾ ਚਾਵਲਾ ਮੈਡਕੀਲ ਹਸਪਤਾਲ ਭਿਜਵਾਇਆ, ਜਦੋਂ ਕਿ ਵਿਕਰਮ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਲਿਜਾਂਦੇ ਸਮੇਂ ਸੰਗੀਤਾ ਨੇ ਦਮ ਤੋੜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਨਿੱਜੀ ਹਸਪਤਾਲ 'ਚ ਵਿਕਰਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਸੰਗੀਤਾ ਦੇ ਭਰਾ ਅਜੇ ਦੇ ਬਿਆਨ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ 'ਤੇ ਐੱਫ.ਐੱਸ.ਐੱਲ. ਦੀ ਟੀਮ ਨੇ ਸਬੂਤ ਜੁਟਾਏ ਹਨ। ਫਿਲਹਾਲ ਦੋਸ਼ੀ ਵਿਕਰਮ ਦੀ ਹਾਲਤ ਨਾਜ਼ੁਕਰ ਹੈ। ਦੱਸਣਯੋਗ ਹੈ ਕਿ ਵਿਕਰਮ ਸਬਜ਼ੀ ਵੇਚ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ : ਆਨਲਾਈਨ ਗੇਮ ਦੀ ਆਦਤ ਪਈ ਭਾਰੀ, ਖ਼ੁਦਕੁਸ਼ੀ ਨੂੰ ਮਜ਼ਬੂਰ ਹੋਇਆ ਬੈਂਕ ਕਰਮੀ
ਇਸ ਦੀਵਾਲੀ ਰਾਜਸਥਾਨ 'ਚ ਨਹੀਂ ਚੱਲਣਗੇ ਪਟਾਕੇ, ਗਹਿਲੋਤ ਸਰਕਾਰ ਨੇ ਇਸ ਕਾਰਨ ਲਗਾਈਆਂ ਸਖ਼ਤ ਪਾਬੰਦੀਆਂ
NEXT STORY