ਨਵੀਂ ਦਿੱਲੀ (ਭਾਸ਼ਾ)- ਹਰਿਆਣਾ ਦੇ ਕਈ ਕਾਂਗਰਸ ਸੰਸਦ ਮੈਂਬਰਾਂ ਨੇ ਕੇਂਦਰੀ ਬਜਟ 'ਚ ਸੂਬੇ ਦੀ ਅਣਦੇਖੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੰਸਦ ਕੰਪਲੈਕਸ 'ਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਵੀ ਭਾਜਪਾ ਦੀ ਇਸੇ ਤਰ੍ਹਾਂ ਦੀ ਅਣਦੇਖੀ ਕਰਨਗੇ। ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਦਾਅਵਾ ਕੀਤਾ ਕਿ ਬਜਟ 'ਚ ਹਰਿਆਣਾ ਲਈ ਕੋਈ ਪ੍ਰਬੰਧਨ ਨਹੀਂ ਕੀਤਾ ਗਿਆ ਹੈ ਅਤੇ ਸਦਨ 'ਚ ਇਹ ਮੁੱਦਾ ਚੁੱਕਣ 'ਤੇ ਕੇਂਦਰੀ ਮੰਤਰੀ ਲਲਨ ਸਿੰਘ ਨੇ ਸੂਬੇ ਦੇ ਪਾਰਟੀ ਸਹਿਯੋਗੀਆਂ 'ਤੇ ਨਿਸ਼ਾਨਾ ਵਿੰਨ੍ਹਿਆ।
ਉਨ੍ਹਾਂ ਕਿਹਾ ਕਿ ਲਲਨ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਗੱਲ 'ਤੇ ਧਿਆਨ ਦੇਣ ਕਿ ਬਜਟ 'ਚ ਦੇਸ਼ ਲਈ ਕੀ ਹੈ, ਨਾ ਕਿ ਹਰਿਆਣਾ ਲਈ। ਹੁੱਡਾ ਨੇ ਕਿਹਾ,''ਕੀ ਹਰਿਆਣਾ ਦੇਸ਼ ਦਾ ਹਿੱਸਾ ਨਹੀਂ ਹੈ? ਸਰਕਾਰ ਨੂੰ ਤਾਂ ਸਾਡੀ ਮੰਗ 'ਤੇ ਵੀ ਇਤਰਾਜ਼ ਹੈ। ਮੈਂ ਉਨ੍ਹਾਂ ਨੂੰ ਦੱਸ ਦੇਵਾਂ ਕਿ ਜਿਸ ਤਰ੍ਹਾਂ ਨਾਲ ਬਜਟ 'ਚ ਹਰਿਆਣਾ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ, ਉਸੇ ਤਰ੍ਹਾਂ ਨਾਲ ਚੋਣਾਂ 'ਚ ਲੋਕ ਵੀ ਭਾਜਪਾ ਨੂੰ ਨਜ਼ਰਅੰਦਾਜ ਕਰਨਗੇ।'' ਭਾਜਪਾ ਸ਼ਾਸਿਤ ਸੂਬੇ 'ਚ ਵਿਧਾਨ ਸਭਾ ਚੋਣਾਂ ਅਕਤੂਬਰ 'ਚ ਹੋਣ ਦੀ ਉਮੀਦ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਰੋਧੀ ਧਿਰ 'ਤੇ ਵਰ੍ਹੇ ਖੇਤੀਬਾੜੀ ਮੰਤਰੀ, ਕਿਹਾ- ਸਿਰਫ ਕਿਸਾਨਾਂ ਦੇ ਮੁੱਦਿਆਂ 'ਤੇ ਕੀਤੀ ਜਾ ਰਹੀ ਰਾਜਨੀਤੀ
NEXT STORY