ਅੰਬਾਲਾ- ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਸਥਿਤ ਪਿੰਡ ਦੁਖੇੜੀ ’ਚ ਇਨ੍ਹੀਂ ਦਿਨੀਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਧੀ ਰਾਤ ਤੋਂ ਬਾਅਦ ਇਕ ਵਿਅਕਤੀ ਚਿੱਟੇ ਰੰਗ ਦਾ ਧੋਤੀ-ਕੁਰਤਾ ਪਹਿਨੇ ਅਤੇ ਸਿਰ ’ਤੇ ਲੋਹੇ ਦਾ ਹੈਲਮੇਟ ਪਾ ਕੇ ਨੰਗੇ ਪੈਰੀਂ ਪਿੰਡ ’ਚ ਘੁੰਮਦਾ ਹੈ ਅਤੇ ਘਰ ’ਚ ਸੁੱਤੀਆਂ ਔਰਤਾਂ ’ਤੇ ਹਮਲਾ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਪਹਿਲਾਂ ਮੰਦਰ ’ਚ ਦੀਵਾ ਬਾਲ ਕੇ ਪੂਜਾ ਕਰਦਾ ਹੈ, ਇਸ ਤੋਂ ਬਾਅਦ ਉਹ ਲੋਕਾਂ ਦੇ ਘਰਾਂ ’ਚ ਦਾਖਲ ਹੋ ਕੇ ਔਰਤਾਂ ’ਤੇ ਹਮਲਾ ਕਰਦਾ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਇਹ ਲੋਕਾਂ ਦੀਆਂ ਅੱਖਾਂ ਸਾਹਮਣਿਓਂ ਗਾਇਬ ਹੋ ਜਾਂਦਾ ਹੈ। ਪਿੰਡ ’ਚ ਦਹਿਸ਼ਤ ਫੈਲਾਉਣ ਵਾਲੇ ਇਸ ਵਿਅਕਤੀ ਦੀ ਤਸਵੀਰ ਪਿੰਡ ਦੇ ਚੌਰਾਹਿਆਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ, ਦੀਵਾਲੀ ਤੋਂ ਪਹਿਲਾਂ ਹੀ ਵੱਧ ਰਿਹੈ ਪ੍ਰਦੂਸ਼ਣ
ਫ਼ਿਲਹਾਲ ਪਿੰਡ 'ਚ ਡਰ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਨੇ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਪਿੰਡ ਦੁਖੇੜੀ ਵਿਚ ਇਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਪਿੰਡ ਵਿਚ ਇਸ ਵਿਅਕਤੀ ਨੂੰ ਫੜਨ ਲਈ ਠੀਕਰੀ ਪਹਿਰਾ ਲਾਇਆ ਹੋਇਆ ਹੈ ਪਰ ਇਹ ਵਿਅਕਤੀ ਵੇਖਦੇ ਹੀ ਵੇਖਦੇ ਹਨ੍ਹੇਰੇ ਵਿਚ ਘੁੰਮ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ਦੇ ਮਿਡ-ਡੇ-ਮੀਲ ਭੋਜਨ 'ਚ ਹੁਣ ਬੱਚਿਆਂ ਨੂੰ ਖਾਣ ਲਈ ਮਿਲਣਗੇ ਆਂਡੇ ਅਤੇ ਕੇਲੇ
ਪਿੰਡ ਦੇ ਵਸਨੀਕ ਜਗਦੀਸ਼ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਪਿੰਡ ਦੀ ਨੁੱਕਰ ’ਤੇ ਹੈ। ਉਨ੍ਹਾਂ ਨੇ ਉਕਤ ਵਿਅਕਤੀ ਨੂੰ ਘਰ ਦੇ ਨੇੜੇ ਸ਼ਮਸ਼ਾਨਘਾਟ 'ਚ ਦਾਖਲ ਹੁੰਦੇ ਦੇਖਿਆ ਤਾਂ ਪਿੰਡ ਵਾਸੀਆਂ ਨੇ ਉਸ ਦਾ ਪਿੱਛਾ ਕੀਤਾ ਪਰ ਉਹ ਉਥੇ ਖੜ੍ਹੇ ਵਾਹਨਾਂ 'ਚ ਕਿੱਥੇ ਗਾਇਬ ਹੋ ਗਿਆ, ਉਸ ਦਾ ਪਤਾ ਨਹੀਂ ਲੱਗ ਸਕਿਆ। ਇਸ ਨੂੰ ਲੈ ਕੇ ਪਿੰਡ ਵਾਸੀ ਕਾਫੀ ਚਿੰਤਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੇ ਚਿੱਟੀ ਕਮੀਜ਼ ਅਤੇ ਚਿੱਟੀ ਧੋਤੀ ਪਾਈ ਹੋਈ ਹੈ ਅਤੇ ਪੈਰਾਂ ਤੋਂ ਨੰਗਾ ਹੈ ਪਰ ਕੋਈ ਵੀ ਉਸ ਨੂੰ ਫੜਨ ਦੇ ਸਮਰੱਥ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕਿਹਾ- ਬੰਦ ਹੋਣੀ ਚਾਹੀਦੀ ਹੈ ਈ. ਡੀ. ਦੀ ‘ਮਨਮਰਜ਼ੀ’
NEXT STORY