ਹਰਿਆਣਾ ਡੈਸਕ- ਹਰਿਆਣਾ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੌਟਾਲਾ ਦਾ ਅੱਜ ਸਿਰਸਾ ਦੇ ਪਿੰਡ ਚੌਟਾਲਾ 'ਚ ਰਸਮ ਪੱਗੜੀ ਅਤੇ ਸ਼ਰਧਾਂਜਲੀ ਸਭਾ ਹੋ ਰਹੀ ਹੈ। ਇੱਥੇ ਚੌਟਾਲਾ ਪਿੰਡ 'ਚ ਸਥਿਤ ਚੌਧਰੀ ਸਾਹਿਬਰਾਮ ਸਟੇਡੀਅਮ 'ਚ ਵਾਟਰ ਪਰੂਫ ਪੰਡਾਲ ਲਗਾਇਆ ਗਿਆ ਹੈ। ਓਪੀ ਚੌਟਾਲਾ ਦੀ ਤੇਰ੍ਹਵੀਂ ਦੀ ਰਸਮ 'ਚ ਘਰ ਦੀ ਵੱਡੀ ਨੂੰਹ ਨੈਨਾ ਚੌਟਾਲਾ ਨੇ ਗਊ ਪੂਜਾ ਦੀ ਰਸਮ ਅਦਾ ਕੀਤੀ। ਮੀਟਿੰਗ 'ਚ 10 ਹਜ਼ਾਰ ਲੋਕਾਂ ਦੇ ਖਾਣੇ ਦਾ ਪ੍ਰਬੰਧ ਹੈ। ਉਨ੍ਹਾਂ ਲਈ ਪੰਜ ਤਰ੍ਹਾਂ ਦੀਆਂ ਰੋਟੀਆਂ ਬਣਾਈਆਂ ਜਾ ਰਹੀਆਂ ਹਨ। ਸੀਐੱਮ ਨਾਇਬ ਸੈਣੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਢਾ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਪਹੁੰਚੇ ਹਨ। ਪ੍ਰਸ਼ਾਸਨ ਨੇ ਸਿਰਸਾ 'ਚ ਧਾਰਾ 163 ਲਾਗੂ ਕਰ ਦਿੱਤੀ ਹੈ। ਚੌਟਾਲਾ ਪਿੰਡ ਦੇ ਆਲੇ-ਦੁਆਲੇ 5 ਕਿਲੋਮੀਟਰ ਦੇ ਖੇਤਰ 'ਚ ਡਰੋਨ ਅਤੇ ਗਲਾਈਡਰ ਉਡਾਉਣ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਹੁੰਚੇ ਹਨ।
ਹਰਿਆਣਾ ਦੇ ਲੋਹ ਪੁਰਸ਼ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਰਸਮ ਪੱਗੜੀ 'ਚ ਵਿਸ਼ਾਲ ਵਾਟਰਪਰੂਫ ਟੈਂਟਾਂ ਦੇ ਨਾਲ-ਨਾਲ ਧਾਰਮਿਕ ਅਤੇ ਸ਼ਰਧਾਂਜਲੀ ਪ੍ਰੋਗਰਾਮਾਂ ਲਈ ਵੱਖਰੀਆਂ ਸਟੇਜਾਂ ਬਣਾਈਆਂ ਗਈਆਂ ਹਨ। ਸ਼ਰਧਾਂਜਲੀ ਸਮਾਗਮ 'ਚ ਆਉਣ ਵਾਲਿਆਂ ਲਈ ਖਾਣੇ ਅਤੇ ਜਲੇਬੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕਈ ਆਗੂ ਮੌਜੂਦ ਹਨ। ਕੜਾਕੇ ਦੀ ਸਰਦੀ ਦੇ ਬਾਵਜੂਦ ਸ਼ਰਧਾਂਜਲੀ ਸਮਾਗਮ ਲਈ ਪਿੰਡ ਚੌਟਾਲਾ 'ਚ ਤਿਆਰੀਆਂ ਜ਼ੋਰਾਂ ’ਤੇ ਹਨ। ਪ੍ਰੋਗਰਾਮ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਪੁਲਸ ਦੀਆਂ 12 ਕੰਪਨੀਆਂ, 15 ਡੀਐੱਸਪੀ ਅਤੇ 9 ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਹਨ। ਥਾਣਾ ਸਦਰ ਡੱਬਵਾਲੀ ਦੇ ਇੰਚਾਰਜ ਬ੍ਰਹਮ ਪ੍ਰਕਾਸ਼ ਨੇ ਦੱਸਿਆ ਕਿ ਵੀਆਈਪੀ ਵਾਹਨਾਂ ਲਈ 2 ਸਪੈਸ਼ਲ ਪਾਰਕਿੰਗ ਅਤੇ ਹੋਰ ਵਾਹਨਾਂ ਲਈ ਪੰਜ ਵੱਖ-ਵੱਖ ਪਾਰਕਿੰਗ ਸਥਾਨ ਬਣਾਏ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ 7 ਜਨਵਰੀ ਨੂੰ ਖੁੱਲ੍ਹਣਗੇ ਸਕੂਲ, ਸਿੱਖਿਆ ਵਿਭਾਗ ਵਲੋਂ ਨਵੇਂ ਹੁਕਮ ਜਾਰੀ
NEXT STORY