ਕਰਨਾਲ- ਹਰਿਆਣਾ ਸਰਕਾਰ ਨੇ ਫ਼ਸਲ ਦੀ ਰਹਿੰਦ-ਖੂੰਹਦ ਸਾੜਨ 'ਤੇ ਪਾਬੰਦੀ ਦੀ ਪਾਲਣਾ ਨਹੀਂ ਕਰਨ ਲਈ 1,501 ਕਿਸਾਨਾਂ ਦਾ ਚਾਲਾਨ ਕੀਤਾ ਅਤੇ ਉਨ੍ਹਾਂ 'ਤੇ 36.40 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਸੂਬੇ 'ਚ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਜਾਰੀ ਰਹੀਆਂ ਅਤੇ ਹਰਿਆਣਾ ਦੇ 7 ਸ਼ਹਿਰਾਂ ਦੀ ਹਵਾ ਗੁਣਵੱਤਾ ਡਿੱਗ ਕੇ 'ਗੰਭੀਰ' ਸ਼੍ਰੇਣੀ' ਆ ਗਈ ਹੈ। ਅਧਿਕਾਰੀਆਂ ਅਨੁਸਾਰ ਕੁਰੂਕੇਸ਼ਤਰ ਜ਼ਿਲ੍ਹੇ ਦੇ 361 ਕਿਸਾਨਾਂ 'ਤੇ ਸਭ ਤੋਂ ਵੱਧ 9.05 ਲੱਖ ਅਤੇ ਕਰਨਾਲ ਜ਼ਿਲ੍ਹੇ ਦੇ 197 ਕਿਸਾਨਾਂ 'ਤੇ 5 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਕੈਥਲ ਜ਼ਿਲ੍ਹੇ 'ਚ ਕੁੱਲ 373 ਕਿਸਾਨਾਂ ਦਾ ਚਾਲਾਨ ਕੀਤਾ ਗਿਆ ਅਤੇ ਉਨ੍ਹਾਂ 'ਤੇ 8.85 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਨੀਂਦ ਨੇ ਲੈ ਲਈਆਂ 11 ਜਾਨਾਂ, ਹਾਦਸਾ ਇੰਨਾ ਭਿਆਨਕ ਕਿ ਗੈਸ ਕਟਰ ਨਾਲ ਕੱਢਣੀਆਂ ਪਈਆਂ ਲਾਸ਼ਾਂ
ਹਰਿਆਣਾ ਨੇ ਵੀਰਵਾਰ ਨੂੰ 128 ਖੇਤਾਂ 'ਚ ਅੱਗ ਦੀ ਸੂਚਨਾ ਦਿੱਤੀ, ਜਿਸ ਨਾਲ ਸੂਬੇ 'ਚ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ ਦੀ ਗਿਣਤੀ 2,377 ਹੋ ਗਈ। ਹਰਿਆਣਾ ਪੁਲਾੜ ਐਪਲੀਕੇਸ਼ਨ ਸੈਂਟਰ (ਐੱਚ.ਏ.ਆਰ.ਐੱਸ.ਏ.ਸੀ.) ਨੇ ਫਤਿਹਾਬਾਦ 'ਚ 48 ਮਾਮਲਿਆਂ ਦਾ ਪਤਾ ਲਗਾਇਆ ਹੈ, ਇਸ ਤੋਂ ਬਾਅਦ ਜੀਂਦ 'ਚ 27, ਸਿਰਸਾ 'ਚ 11, ਅੰਬਾਲਾ 'ਚ 5, ਕਰਨਾਲ ਅਤੇ ਹਿਸਾਰ 'ਚ 4-4, ਪਲਵਲ ਅਤੇ ਯਮੁਨਾਨਗਰ 'ਚ 3-3, ਰੋਹਤਕ 'ਚ 2 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਪਿਛਲੇ ਸਾਲ 15 ਸਤੰਬਰ ਤੋਂ 2 ਨਵੰਬਰ ਤੱਕ ਸੂਬੇ 'ਚ ਦਰਜ ਕੀਤੇ ਗਏ 3,221 ਮਾਮਲਿਆਂ ਦੀ ਤੁਲਨਾ 'ਚ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ ਦੀ ਗਿਣਤੀ ਲਗਭਗ 31 ਫੀਸਦੀ ਘੱਟ ਹੈ।
ਇਹ ਵੀ ਪੜ੍ਹੋ : SIT ਦੀ ਰਿਪੋਰਟ ਅਨੁਸਾਰ 1984 ਸਿੱਖ ਵਿਰੋਧੀ ਦੰਗਿਆਂ 'ਚ ਕੀਤੀ ਗਈ ਦਿਖਾਵਟੀ ਜਾਂਚ : ਸੁਪਰੀਮ ਕੋਰਟ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਰਾਸ਼ਟਰੀ ਰਾਜਧਾਨੀ ਖੇਤਰ ਦੇ ਅਧੀਨ ਹਰਿਆਣਾ ਦੇ ਕਈ ਸ਼ਹਿਰਾਂ ਦੀ ਹਵਾ ਗੁਣਵੱਤਾ ਐਤਵਾਰ ਨੂੰ ਮੁੜ ਖ਼ਰਾਬ ਹੋ ਗਈ, ਕਿਉਂਕਿ ਹਰਿਆਣਾ ਦੇ 7 ਸ਼ਹਿਰਾਂ ਦਾ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ.) 'ਗੰਭੀਰ' ਸ਼੍ਰੇਣੀ 'ਚ ਆ ਗਿਆ। ਹਵਾ ਗੁਣਵੱਤਾ ਅਨੁਸਾਰ, ਬਹਾਦਰਗੜ੍ਹ, ਭਿਵਾਨੀ, ਚਰਖੀ ਦਾਦਰੀ, ਗੁਰੂਗ੍ਰਾਮ, ਜੀਂਦ, ਮਾਨੇਸਰ ਅਤੇ ਰੋਹਤਕ ਸਮੇਤ ਸ਼ਹਿਰਾਂ ਦੀ ਹਵਾ ਗੁਣਵੱਤਾ ਨੂੰ 'ਗੰਭੀਰ' ਰੂਪ ਨਾਲ ਵਰਗੀਕ੍ਰਿਤ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ਦਾ ਏ.ਕਿਊ.ਆਈ. 401 ਤੋਂ ਉੱਪਰ ਦਰਜ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
SIT ਦੀ ਰਿਪੋਰਟ ਅਨੁਸਾਰ 1984 ਸਿੱਖ ਵਿਰੋਧੀ ਦੰਗਿਆਂ 'ਚ ਕੀਤੀ ਗਈ ਦਿਖਾਵਟੀ ਜਾਂਚ : ਸੁਪਰੀਮ ਕੋਰਟ
NEXT STORY