ਰੋਹਤਕ- ਬੀਤੇ ਦਿਨੀਂ ਹਰਿਆਣਾ ਦੇ ਰੋਹਤਕ ’ਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ। ਇੱਥੇ ਇਕ ਕਲਯੁਗੀ ਪੁੱਤਰ ਵਲੋਂ ਪ੍ਰਾਪਰਟੀ ਲਈ ਆਪਣੇ ਮਾਂ-ਪਿਓ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਂ-ਪਿਓ ਦੇ ਕਾਤਲ ਪੁੱਤਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਤਰੁਣ ਨੇ ਪੁਲਸ ਨੂੰ ਪੁੱਛ-ਗਿੱਛ ’ਚ ਦੱਸਿਆ ਕਿ ਉਹ ਕਈ ਦਿਨਾਂ ਤੋਂ ਆਪਣੇ ਮਾਤਾ-ਪਿਤਾ ਦੇ ਕਤਲ ਦੀ ਫਿਰਾਕ ਵਿਚ ਸੀ, ਇਸ ਲਈ ਉੱਤਰ ਪ੍ਰਦੇਸ਼ ਤੋਂ ਹਥਿਆਰ ਖਰੀਦ ਕੇ ਲਿਆਇਆ ਸੀ। ਜਿਵੇਂ ਹੀ ਸ਼ਨੀਵਾਰ ਦੀ ਸਵੇਰ ਨੂੰ ਉਸ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਸ਼ੁੱਕਰਵਾਰ ਦੇਰ ਰਾਤ ਨੂੰ ਉਨ੍ਹਾਂ ਦਾ ਝਗੜਾ ਵੀ ਹੋਇਆ, ਜਿਸ ਤੋਂ ਬਾਅਦ ਮਾਂ ਨਿਸ਼ਾ ਅਤੇ ਪਿਤਾ ਚੰਦਰਭਾਨ ਅੰਦਰ ਕਮਰੇ ’ਚ ਸੌਂ ਰਹੇ ਸਨ, ਤਾਂ ਸੁੱਤੇ ਪਏ ਮਾਂ-ਪਿਓ ਨੂੰ ਗੋਲੀ ਮਾਰੀ।
ਇਹ ਵੀ ਪੜ੍ਹੋ– ਹਰਿਆਣਾ 'ਚ ਕਲਯੁਗੀ ਪੁੱਤਰ ਦੀ ਘਿਨੌਣੀ ਕਰਤੂਤ, ਮਾਂ-ਪਿਓ ਨੂੰ ਮਾਰੀਆਂ ਗੋਲੀਆਂ
ਕਤਲ ਕਰਨ ਮਗਰੋਂ ਹੋ ਗਿਆ ਸੀ ਫਰਾਰ-
ਓਧਰ ਪੁਲਸ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਦੋਸ਼ੀ ਘਰ ’ਚੋਂ ਫਰਾਰ ਹੋ ਗਿਆ। ਕਤਲ ਮਗਰੋਂ ਬੱਸ ’ਚ ਬੈਠ ਕੇ ਪਾਨੀਪਤ ਦੇ ਰਸਤਿਓਂ ਹਰੀਦੁਆਰ ਚਲਾ ਗਿਆ। ਉੱਥੇ ਰਹਿਣ ਮਗਰੋਂ ਐਤਵਾਰ ਰਾਤ ਵਾਪਸ ਆ ਗਿਆ। ਜਦੋਂ ਦੋਸ਼ੀ ਰੋਹਤਕ ਦੇ ਰੇਲਵੇ ਸਟੇਸ਼ਨ ’ਤੇ ਪੁੱਜਾ ਤਾਂ ਪੁਲਸ ਨੂੰ ਗੁਪਤ ਸੂਚਨਾ ਮਿਲੀ। ਪੁਲਸ ਨੇ ਸੂਚਨਾ ਦੇ ਆਧਾਰ ’ਤੇ ਦੋਸ਼ੀ ਨੂੰ ਫੜਨ ਦੀ ਮੁਹਿੰਮ ਸ਼ੁਰੂ ਕੀਤੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਭੈਣ ਨੇ ਪੁਲਸ ਨੂੰ ਦਿੱਤੀ ਸੀ ਸ਼ਿਕਾਇਤ
ਮ੍ਰਿਤਕ ਜੋੜੇ ਦੀ ਧੀ ਚਾਂਦਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਭਰਾ ਤਰੁਣ ਨਸ਼ੇ ਅਤੇ ਜੂਏ ਦਾ ਆਦੀ ਸੀ। ਜਿਸ ਕਾਰਨ ਤਰੁਣ ਦੇ ਸਿਰ ਕਰਜ਼ਾ ਚੜ੍ਹ ਗਿਆ ਸੀ। ਹੁਣ ਉਸ ਦਾ ਭਰਾ ਆਪਣੇ ਮਾਂ-ਪਿਓ ’ਤੇ ਹੋਟਲ ਅਤੇ ਪ੍ਰਾਪਰਟੀ ਨਾਂ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ, ਜਿਸ ਕਾਰਨ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕਾ ਸੀ।
ਇਹ ਵੀ ਪੜ੍ਹੋ– ਇਕ ਸਾਲ 'ਚ ਕਿੰਨੀ ਵਾਰ ਵਧਿਆ ਪੈਟਰੋਲ-ਡੀਜ਼ਲ? ਜਾਣੋ ਰਾਘਵ ਚੱਢਾ ਦੇ ਸਵਾਲ 'ਤੇ ਕੇਂਦਰ ਦਾ ਜਵਾਬ
ਸੁੱਤੇ ਪਏ ਮਾਪਿਆਂ ਨੂੰ ਗੋਲੀਆਂ ਨਾਲ ਭੁੰਨਿਆ
ਪੁਲਸ ਵਲੋਂ ਕੀਤੀ ਗਈ ਪੁੱਛ-ਗਿੱਛ ’ਚ ਕਤਲ ਦੀ ਵਾਰਦਾਤ ਕਬੂਲ ਕੀਤੀ ਹੈ। ਪੁਲਸ ਨੇ ਦੱਸਿਆ ਕਿ ਜਿਸ ਦਿਨ ਤਰੁਣ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ, ਉਸ ਦਿਨ ਵੀ ਉਸ ਦਾ ਆਪਣੇ ਮਾਂ-ਪਿਓ ਨਾਲ ਝਗੜਾ ਹੋਇਆ ਸੀ ਪਰ ਝਗੜੇ ਮਗਰੋਂ ਉਹ ਉੱਥੋਂ ਚੱਲਾ ਗਿਆ ਸੀ ਅਤੇ ਬਾਅਦ ’ਚ ਘਰ ਆ ਕੇ ਸੁੱਤੇ ਪਏ ਮਾਂ-ਪਿਓ ’ਤੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ– ਭਾਰਤ ਦੀ ਰਾਸ਼ਟਰਪਤੀ ਕਿੰਨੀ ‘ਪਾਵਰਫੁੱਲ’, ਜਾਣੋ ਕੀ-ਕੀ ਮਿਲਦੀਆਂ ਸਹੂਲਤਾਂ ਅਤੇ ਤਨਖ਼ਾਹ
ਸ਼੍ਰੀ ਗੌਰੀਸ਼ੰਕਰ ਕਾਂਵੜ ਸੇਵਾ ਕਮੇਟੀ ਵੱਲੋਂ ਪੰਜਾਬ ਕੇਸਰੀ ਸਮੂਹ ਜਲੰਧਰ ਦੇ ਡਾਇਰੈਕਟਰ ਸ਼੍ਰੀ ਆਰੂਸ਼ ਚੋਪੜਾ ਦਾ ਸਨਮਾਨ
NEXT STORY