ਚੰਡੀਗੜ੍ਹ- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦੇ MBBS ਸਿਲੇਬਸ 'ਚ ਆਯੁਰਵੇਦ ਨੂੰ ਵੀ ਸ਼ਾਮਲ ਕੀਤਾ ਜਾਵੇਗਾ। MBBS ਦੀ ਡਿਗਰੀ ਤਹਿਤ 4 ਸਾਲ ਵਿਦਿਆਰਥੀ ਐਲੋਪੈਥਿਕ ਦੀ ਪੜ੍ਹਾਈ ਕਰੇਗਾ, ਉੱਥੇ ਹੀ ਇਕ ਸਾਲ ਆਯੁਰਵੇਦ ਦੀ ਪੜ੍ਹਾਈ ਕਰਨਗੇ। ਇਸ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਕਿ ਕੋਰਸ ਨੂੰ ਤਿਆਰ ਕਰਨ ਦਾ ਕੰਮ ਕਰੇਗੀ। ਵਿਜ ਨੇ ਕਿਹਾ ਕਿ ਜਿਸ ਦੇਸ਼ ਦੇ ਲੋਕ ਮਜਬੂਤ ਹੁੰਦੇ ਹਨ, ਉਨ੍ਹਾਂ ਦਾ ਰਾਸ਼ਟਰ ਮਜ਼ਬੂਤ ਹੁੰਦਾ ਹੈ।
ਆਯੂਸ਼ ਵਿਭਾਗ ਨੂੰ ਵੱਖਰੇ ਵਿਭਾਗ ਦਾ ਦਰਜਾ ਦਿੱਤਾ ਗਿਆ
ਵਿਜ ਨੇ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਇਸ ਦਿਸ਼ਾ 'ਚ ਕਾਫੀ ਕੰਮ ਕੀਤਾ ਜਾ ਰਿਹਾ ਹੈ। ਅਸੀਂ ਲੋਕਾਂ ਨੂੰ ਯੋਗਾ ਵੱਲ ਆਕਰਸ਼ਿਤ ਕਰ ਰਹੇ ਹਾਂ। ਕੱਲ੍ਹ ਹੋਈ ਕੈਬਨਿਟ ਮੀਟਿੰਗ ਵਿਚ ਆਯੂਸ਼ ਵਿਭਾਗ ਨੂੰ ਇਕ ਵੱਖਰੇ ਵਿਭਾਗ ਦਾ ਦਰਜਾ ਦਿੱਤਾ ਗਿਆ ਹੈ ਤਾਂ ਜੋ ਇਹ ਵਿਭਾਗ ਵੀ ਹੋਰਨਾਂ ਵਿਭਾਗਾਂ ਦੀ ਤਰਜ਼ ’ਤੇ ਅੱਗੇ ਆ ਸਕੇ ਅਤੇ ਇਸ ਦੀ ਵੱਖਰੀ ਪਛਾਣ ਹੋਵੇ। ਹਰਿਆਣਾ ਵਿਚ ਯੋਗਾ ਨੂੰ ਅੱਗੇ ਲਿਜਾਉਣ ਲਈ ਯੋਗਾ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਅਸੀਂ ਇਹ ਪ੍ਰਣ ਲਿਆ ਹੈ ਕਿ ਹਰਿਆਣਾ ਸੂਬੇ ਦੇ 6500 ਪਿੰਡਾਂ 'ਚ ਯੋਗਸ਼ਾਲਾਵਾਂ ਬਣਾਈਆਂ ਜਾਣੀਆਂ ਹਨ। ਇਸ ਦੇ ਮੱਦੇਨਜ਼ਰ 1000 ਯੋਗਸ਼ਾਲਾਵਾਂ ਬਣਾਈਆਂ ਗਈਆਂ ਹਨ, ਬਾਕੀਆਂ ਲਈ ਕੰਮ ਚੱਲ ਰਿਹਾ ਹੈ।
ਆਯੂਸ਼ ਯੂਨੀਵਰਸਿਟੀ ਦੀ ਸਥਾਪਨਾ ਦਵਾਈ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ
ਅਨਿਲ ਵਿਜ ਨੇ ਕਿਹਾ ਕਿ ਆਯੂਸ਼ ਯੂਨੀਵਰਸਿਟੀ ਦੀ ਸਥਾਪਨਾ ਵਿਕਲਪਕ ਦਵਾਈਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ। ਆਯੁਸ਼ ਦੇ ਪੰਜ ਵਿੰਗ ਹਨ, ਜਿਨ੍ਹਾਂ 'ਚ ਆਯੁਰਵੇਦ, ਯੋਗ, ਸਿੱਧ, ਯੂਨਾਨੀ ਅਤੇ ਹੋਮਿਓਪੈਥੀ ਸ਼ਾਮਲ ਹਨ। ਇਨ੍ਹਾਂ ਪੰਜ ਵਿੰਗਾਂ 'ਤੇ ਕੰਮ ਚੱਲ ਰਿਹਾ ਹੈ। ਕੁਰੂਕਸ਼ੇਤਰ ਵਿਚ ਆਯੂਸ਼ ਯੂਨੀਵਰਸਿਟੀ ਖੋਲ੍ਹੀ ਗਈ ਹੈ। ਉੱਥੇ ਹੀ 100 ਏਕੜ ਜ਼ਮੀਨ ਲਈ ਗਈ ਹੈ, ਜਿੱਥੇ ਇਮਾਰਤ ਬਣਾਈ ਜਾਵੇਗੀ। ਹਰਿਆਣੇ ਵਿਚ ਦੂਰੋਂ-ਦੂਰੋਂ ਲੋਕ ਇੱਥੇ ਆ ਕੇ ਸਿੱਖਿਆ ਲੈਣਗੇ।
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਾਰਾਨਸੀ ਪੁੱਜੇ ਸੁਖਬੀਰ ਬਾਦਲ (ਤਸਵੀਰਾਂ)
NEXT STORY