ਬੈਂਗਲੁਰੂ, (ਯੂ. ਐੱਨ. ਆਈ.)- ਕਰਨਾਟਕ ’ਚ ਮੁੱਖ ਮੰਤਰੀ ਸਿੱਧਰਮਈਆ ਨੇ ਆਪਣੀ ਕੁਰਸੀ ਬਚਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜਦੋਂ ਕਿ ਉਪ-ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਦੇ ਖੇਮੇ ਨੇ ਨਵੀਂ ਦਿੱਲੀ ’ਚ ਪਾਰਟੀ ਹਾਈਕਮਾਨ ’ਤੇ ਦਬਾਅ ਵਧਾ ਦਿੱਤਾ ਹੈ।
ਸ਼ਿਵਕੁਮਾਰ ਵੱਲੋਂ 2023 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਤੋਂ ਬਾਅਦ ‘5-6 ਨੇਤਾਵਾਂ ਵਿਚ ਲੀਡਰਸ਼ਿਪ ਤਬਦੀਲੀ ’ਤੇ ਇਕ ਗੁਪਤ ਸਮਝ’ ਹੋਣ ਦੀ ਗੱਲ ਸਭ ਦੇ ਸਾਹਮਣੇ ਕਹਿਣ ਤੋਂ ਇਕ ਦਿਨ ਬਾਅਦ ਉਨ੍ਹਾਂ ਦੇ ਧੜੇ ਨੇ ਢਾਈ ਸਾਲ ਦੇ ਸੱਤੀ ਸਾਂਝੀ ਕਰਨ ਦੇ ਫਾਰਮੂਲੇ ਦਾ ਹਵਾਲਾ ਦਿੰਦੇ ਹੋਏ ਕੌਮੀ ਰਾਜਧਾਨੀ ਦਾ ਦੌਰਾ ਕੀਤਾ ਹੈ। ਉਨ੍ਹਾਂ ਨਾਲ ਜੁਡ਼ੇ ਕਈ ਵਿਧਾਇਕਾਂ ਨੇ ਦਿੱਲੀ ’ਚ ਪਾਰਟੀ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਕੇਂਦਰੀ ਲੀਜਰਸ਼ਿਪ ਨੂੰ ਤੁਰੰਤ ਫੈਸਲਾ ਲੈਣ ਦੀ ਅਪੀਲ ਕੀਤੀ।
ਸ਼ਿਵਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੇ ਟਕਰਾਅ ਤੋਂ ਪਰਹੇਜ਼ ਕੀਤਾ ਪਰ ਧੀਰਜ ਆਧਾਰਿਤ ਰਾਜਨੀਤੀ ’ਤੇ ਆਪਣਾ ਰੁਖ਼ ਦੋਹਰਾਉਂਦੇ ਹੋਏ ਕਿਹਾ ਕਿ ਕਾਂਗਰਸ ਨੂੰ ਅੰਦਰੂਨੀ ਝਗੜੇ ਨਾਲ ਕਮਜ਼ੋਰ ਨਹੀਂ ਹੋਣਾ ਚਾਹੀਦਾ।
ਇਸ ਦਰਮਿਆਨ ਸਿੱਧਰਮਈਆ ਨੇ ਆਪਣਾ ਦਾਅਵਾ ਮਜ਼ਬੂਤ ਕਰਨ ਲਈ ਨਾਲ-ਨਾਲ ਕੋਸ਼ਿਸ਼ਾਂ ਵੀ ਸ਼ੁਰੂ ਕੀਤੀਆਂ। ਮੁੱਖ ਮੰਤਰੀ ਨੇ ਆਲਾਕਮਾਨ ਨੂੰ ਦੱਸਿਆ ਕਿ ਬਦਲਾਅ ਨੂੰ ਲੈ ਕੇ ਜੋ ਬੇਭਰੋਸਗੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਅਤੇ ਆਖਰੀ ਫੈਸਲਾ ਕੇਂਦਰੀ ਲੀਡਰਸ਼ਿਪ ਨੂੰ ਹੀ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਵੀਰਵਾਰ ਸਵੇਰੇ ਆਪਣੇ ਘਰ ’ਤੇ ਸੀਨੀਅਰ ਮੰਤਰੀਆਂ ਨਾਲ ਇਕ ਬੈਠਕ ਕੀਤੀ।
ਮੁੱਦਾ ਛੇਤੀ ਸੁਲਝਾ ਲਵਾਂਗੇ : ਖੜਗੇ
ਬੈਂਗਲੁਰੂ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਰਨਾਟਕ ’ਚ ਚੱਲ ਰਹੇ ਲੀਡਰਸ਼ਿਪ ਦੇ ਮੁੱਦੇ ’ਤੇ ਚਰਚਾ ਕਰਨ ਲਈ ਨਵੀਂ ਦਿੱਲੀ ’ਚ ਰਾਹੁਲ ਗਾਂਧੀ, ਮੁੱਖ ਮੰਤਰੀ ਸਿੱਧਰਮਈਆ ਅਤੇ ਉਪ-ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਸਮੇਤ ਸੀਨੀਅਰ ਨੇਤਾਵਾਂ ਦੀ ਇਕ ਬੈਠਕ ਬੁਲਾਉਣਗੇ। ਖੜਗੇ ਨੇ ਦੱਸਿਆ ਕਿ ਇਸ ਬੈਠਕ ’ਚ ਨੇਤਾ ਇਸ ਮੁੱਦੇ ਨੂੰ ਸੁਲਝਾਉਣਗੇ ਅਤੇ ਅੱਗੇ ਦੀ ਰਣਨੀਤੀ ’ਤੇ ਚਰਚਾ ਕਰਨਗੇ, ਜਿਸ ਨਾਲ ਕਰਨਾਟਕ ’ਚ ਲੀਡਰਸ਼ਿਪ ਦੇ ਮੁੱਦੇ ਨਾਲ ਜੁੜਿਆ ਜੋ ਵੀ ‘ਭੁਲੇਖਾ’ ਹੈ, ਉਹ ਖਤਮ ਹੋ ਜਾਵੇਗਾ।
ਗੰਗਾ ਐਕਸਪ੍ਰੈਸਵੇਅ 'ਤੇ ਵੱਡਾ ਹਾਦਸਾ: ਦੋ ਵਾਹਨਾਂ ਦੀ ਟੱਕਰ 'ਚ 6 ਲੋਕਾਂ ਦੀ ਦਰਦਨਾਕ ਮੌਤ
NEXT STORY