ਰੋਹਤਕ—ਹਰਿਆਣਾ ਦੇ ਰੋਹਤਕ ਜ਼ਿਲੇ 'ਚ 8 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਈਕੋ ਫ੍ਰੈਂਡਲੀ ਰੈਲੀ ਹੋਵੇਗੀ। ਰੈਲੀ ਦੌਰਾਨ ਝੰਡੇ ਪਲਾਸਟਿਕ ਦੀ ਬਜਾਏ ਕੱਪੜੇ ਦੇ ਹੋਣਗੇ। ਇਸ ਤੋਂ ਇਲਾਵਾ ਰੈਲੀ 'ਚ ਆਉਣ ਵਾਲੇ 3 ਲੱਖ ਲੋਕਾਂ ਦੀ ਪਿਆਸ ਬੁਝਾਉਣ ਲਈ ਲਗਭਗ 10,000 ਮਿੱਟੀ ਦੇ ਘੜ੍ਹਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਹਰ ਪੰਡਾਲ 'ਚ ਪਾਣੀ ਦੇ 40 ਤੋਂ 5੦ ਘੜ੍ਹਿਆਂ ਨੂੰ ਰੱਖਿਆ ਜਾਵੇਗਾ ਤਾਂ ਜੋ ਪਾਣੀ ਲਈ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ।

ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਐਡਵੋਕੇਟ ਵੇਦਪਾਲ ਨੇ ਦੱਸਿਆ ਹੈ ਕਿ ਇਸ ਵਾਰ ਦੀ ਰੈਲੀ ਪੂਰੀ ਤਰ੍ਹਾਂ ਈਕੋ ਫ੍ਰੈਂਡਲੀ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਪੀ. ਐੱਮ. ਮੋਦੀ ਨੇ ਗਲੋਬਲੀ ਪੱਧਰ 'ਤੇ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਸੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਰੈਲੀ ਨੂੰ ਈਕੋ ਫ੍ਰੈਂਡਲੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ।

ਇਸ ਤੋਂ ਇਲਾਵਾ ਰੈਲੀ ਦੌਰਾਨ ਜਿਸ ਮੰਚ 'ਤੇ ਪੀ. ਐੱਮ. ਮੋਦੀ ਜਨਤਾ ਨੂੰ ਸੰਬੋਧਨ ਕਰਨਗੇ ਉਹ ਜਰਮਨ ਤਕਨੀਕ ਨਾਲ 200 ਗੁਣਾ ਚੌੜਾ ਅਤੇ 300 ਫੁੱਟ ਲੰਬਾ ਬਣਾਇਆ ਜਾਵੇਗਾ। ਭਾਜਪਾ ਦੇ ਜਨਰਲ ਸਕੱਤਰ ਨੇ ਰਿਹਾ ਹੈ ਕਿ ਸਵੱਛਤਾ ਲਈ ਵੱਖਰੀ ਇੱਕ ਟੀਮ ਬਣਾਈ ਗਈ ਹੈ ਜੋ ਸਾਫ ਸਫਾਈ ਦਾ ਪੂਰਾ ਖਿਆਲ ਰੱਖੇਗੀ।
ਕਨ੍ਹਈਆ 'ਤੇ ਨਹੀਂ ਚੱਲੇਗਾ ਦੇਸ਼ਧ੍ਰੋਹ ਦਾ ਮੁਕੱਦਮਾ, ਮਨਜ਼ੂਰੀ ਦੇਣ ਤੋਂ ਦਿੱਲੀ ਸਰਕਾਰ ਦੀ ਨਾਂਹ
NEXT STORY