ਨਵੀਂ ਦਿੱਲੀ- ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ 5600 ਪੁਲਸ ਕਾਂਸਟੇਬਲਾਂ ਦੀ ਭਰਤੀ ਦਾ ਐਲਾਨ ਕੀਤਾ ਹੈ। ਇਸ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਮੀਦਵਾਰਾਂ ਨੂੰ ਅਪਲਾਈ ਕਮਿਸ਼ਨ ਦੀ ਵੈੱਬਸਾਈਟ https://hssc.gov.in/ 'ਤੇ ਜਾ ਕੇ ਕਰਨਾ ਹੋਵੇਗਾ। ਆਖਰੀ ਤਾਰੀਖ਼ 24 ਸਤੰਬਰ ਹੈ। ਨੋਟੀਫਿਕੇਸ਼ਨ ਮੁਤਾਬਕ ਕਾਂਸਟੇਬਲ ਦੀਆਂ 5600 ਅਸਾਮੀਆਂ 'ਚੋਂ 4000 ਸੀਟਾਂ ਪੁਰਸ਼ਾਂ ਲਈ ਅਤੇ 600 ਸੀਟਾਂ ਔਰਤਾਂ ਲਈ ਹਨ। ਇਸ ਤੋਂ ਇਲਾਵਾ 1000 ਅਸਾਮੀਆਂ ਰਿਜ਼ਰਵ ਬਟਾਲੀਅਨ ਲਈ ਹਨ। ਜਿਸ ਲਈ ਸਿਰਫ਼ ਮਰਦ ਹੀ ਅਪਲਾਈ ਕਰ ਸਕਦੇ ਹਨ।
ਵਿੱਦਿਅਕ ਯੋਗਤਾ
ਹਰਿਆਣਾ ਪੁਲਸ ਕਾਂਸਟੇਬਲ ਭਰਤੀ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 10+2 ਹੋਣਾ ਚਾਹੀਦਾ ਹੈ। ਨਾਲ ਹੀ ਉਮੀਦਵਾਰਾਂ ਨੇ 10ਵੀਂ ਜਮਾਤ ਤੱਕ ਹਿੰਦੀ ਅਤੇ ਸੰਸਕ੍ਰਿਤ ਵਿਸ਼ਿਆਂ ਦਾ ਅਧਿਐਨ ਕੀਤਾ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਹਰਿਆਣਾ ਦੇ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਗਈ ਹੈ। EWS/ਪਿਛੜਾ ਵਰਗ ਲਈ ਵੱਧ ਤੋਂ ਵੱਧ ਉਮਰ ਹੱਦ ਵਿਚ 5 ਸਾਲ ਦੀ ਛੋਟ ਰਹੇਗੀ।
ਸਰੀਰਕ ਟੈਸਟ
ਪੁਲਸ ਕਾਂਸਟੇਬਲ ਭਰਤੀ ਲਈ ਸਰੀਰਕ ਟੈਸਟ ਵਿ; ਪੁਰਸ਼ਾਂ ਨੂੰ 2.5 ਕਿਲੋਮੀਟਰ ਦੀ ਦੌੜ 12 ਮਿੰਟ ਵਿਚ ਪੂਰੀ ਕਰਨੀ ਪਵੇਗੀ। ਜਦੋਂ ਕਿ ਔਰਤਾਂ ਨੂੰ 6 ਮਿੰਟ ਵਿਚ 1 ਕਿਲੋਮੀਟਰ ਦੌੜਨਾ ਹੋਵੇਗਾ। ਸਾਬਕਾ ਸਰਵਿਸਮੈਨ ਨੇ 1 ਕਿਲੋਮੀਟਰ ਦੀ ਦੌੜ 5 ਮਿੰਟ 'ਚ ਪੂਰੀ ਕਰਨੀ ਹੋਵੇਗੀ।
ਚੁਣੇ ਜਾਣ 'ਤੇ ਤੁਹਾਨੂੰ ਮਿਲੇਗੀ ਚੰਗੀ ਤਨਖਾਹ
ਜੇਕਰ ਕਾਂਸਟੇਬਲ ਭਰਤੀ ਲਈ ਕੋਈ ਉਮੀਦਵਾਰ ਚੁਣਿਆ ਜਾਂਦਾ ਹੈ, ਤਾਂ ਉਮੀਦਵਾਰਾਂ ਨੂੰ 21,900 ਰੁਪਏ ਤੋਂ 69,100 ਰੁਪਏ ਤੱਕ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਅਪਲਾਈ ਕਰਨ ਲਈ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪਵੇਗੀ।
ਚੋਣ ਪ੍ਰਕਿਰਿਆ
ਹਰਿਆਣਾ ਪੁਲਸ ਕਾਂਸਟੇਬਲ ਭਰਤੀ ਵਿਚ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ CET ਸਕੋਰ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਆਮ ਯੋਗਤਾ ਪ੍ਰੀਖਿਆ (ਗਿਆਨ) ਲਈ ਬੁਲਾਇਆ ਜਾਵੇਗਾ। ਗਿਆਨ ਪ੍ਰੀਖਿਆ ਨੂੰ 94.5 ਫ਼ੀਸਦੀ ਵੇਟੇਜ ਦਿੱਤਾ ਜਾਵੇਗਾ। ਜਿਨ੍ਹਾਂ ਕੋਲ NCC ਸਰਟੀਫਿਕੇਟ ਹੈ, ਉਨ੍ਹਾਂ ਨੂੰ ਤਿੰਨ ਅੰਕ ਵਾਧੂ ਮਿਲਣਗੇ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਵੱਡੀ ਖ਼ਬਰ : ਇਸ ਪ੍ਰਸਿੱਧ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
NEXT STORY