ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਰਕਾਰ ਨੇ ਹਰਿਆਣਾ ਵਲੋਂ ਹਥਨੀਕੁੰਡ ਬਰਾਜ ਤੋਂ ਯਮੁਨਾ ਨਦੀ 'ਚ ਇਕ ਲੱਖ ਕਿਊਸੇਕ ਤੋਂ ਵੱਧ ਪਾਣੀ ਛੱਡੇ ਜਾਣ ਤੋਂ ਬਾਅਦ ਐਤਵਾਰ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ। ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ 'ਚ ਕਿਹਾ,''ਸ਼ਾਮ 4 ਵਜੇ ਹਥਨੀਕੁੰਡ ਬਰਾਜ ਤੋਂ 1,05,453 ਕਿਊਸੇਕ ਪਾਣੀ ਯਮੁਨਾ ਨਦੀ 'ਚ ਛੱਡੇ ਜਾਣ ਕਾਰਨ ਪਹਿਲੀ ਚਿਤਾਵਨੀ ਜਾਰੀ ਕੀਤੀ ਗਈ ਹੈ।'' ਆਮ ਤੌਰ 'ਤੇ ਬਰਾਜ 'ਤੇ ਪ੍ਰਵਾਹ ਦਰ 352 ਕਿਊਸੇਕ ਹੈ ਪਰ ਜਲ ਗ੍ਰਹਿਣ ਖੇਤਰਾਂ 'ਚ ਭਾਰੀ ਮੀਂਹ ਨਾਲ ਪਾਣੀ ਦਾ ਵਹਾਅ ਵਧ ਜਾਂਦਾ ਹੈ। ਬਰਾਜ ਤੋਂ ਪਾਣੀ ਦਿੱਲੀ ਪਹੁੰਚਣ 'ਚ ਕਰਬ 2 ਤੋਂ 3 ਦਿਨ ਲੱਗਦੇ ਹਨ। ਵਿਭਾਗ ਅਨੁਸਾਰ ਹੜ੍ਹ ਦੇ ਖਤਰੇ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਸਾਵਧਾਨ ਰਹਿਣ ਅਤੇ ਸੰਵੇਦਨਸ਼ੀਲ ਖੇਤਰਾਂ 'ਚ ਜ਼ਰੂਰੀ ਉਪਾਅ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਦੀ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਅਤੇ ਸਾਵਧਾਨ ਕਰਨ ਲਈ ਤੁਰੰਤ ਪ੍ਰਕਿਰਿਆ ਦਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਦਿੱਲੀ ਸਰਕਾਰ ਨੇ ਹੜ੍ਹ ਸੰਭਾਵਿਤ ਖੇਤਰਾਂ ਅਤੇ ਯਮੁਨਾ ਦੇ ਜਲ ਪੱਧਰ ਦੀ ਨਿਗਰਾਨੀ ਲਈ ਇਕ ਕੇਂਦਰੀ ਕੰਟਰੋਲ ਰੂਮ ਸਮੇਤ 16 ਕੰਟਰੋਲ ਰੂਮ ਸਥਾਪਤ ਕੀਤੇ ਹਨ। ਉੱਥੇ ਹੀ ਦਿੱਲੀ 'ਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਇਸ ਦੇ ਖ਼ਤਰੇ ਦੇ ਨਿਸ਼ਾਨ 205.33 ਮੀਟਰ ਨੂੰ ਪਾਰ ਕਰਨ ਦਾ ਖ਼ਦਸ਼ਾ ਹੈ। ਓਲਡ ਰੇਲਵੇ ਬਰਿੱਜ 'ਤੇ ਯਮੁਨਾ ਦਾ ਪਾਣੀ ਦਾ ਪੱਧਰ ਦੁਪਹਿਰ ਇਕ ਵਜੇ 203.18 ਮੀਟਰ ਸੀ, ਜਦੋਂ ਕਿ ਖ਼ਤਰੇ ਦਾ ਪੱਧਰ 204.5 ਮੀਟਰ ਹੈ। ਸੀ.ਡਬਲਿਊ.ਸੀ. ਅਨੁਸਾਰ, ਮੰਗਲਵਾਰ ਦੁਪਹਿਰ 11 ਵਜੇ ਤੋਂ ਦੁਪਹਿਰ ਇਕ ਵਜੇ ਦਰਮਿਆਨ 205.5 ਮੀਟਰ ਤੱਕ ਵਧਣ ਦਾ ਖ਼ਦਸ਼ਾ ਹੈ।
ਇਸ ਸੂਬੇ ਨਿਊਜ਼ ਚੈਨਲ ਨੇ ਪੇਸ਼ ਕੀਤੀ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਨਿਊਜ਼ ਐਂਕਰ 'ਲੀਜ਼ਾ'
NEXT STORY