ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਸੜਕ ਹਾਦਸੇ 'ਚ ਤਿੰਨ ਲੋਕਾਂ ਦੇ ਜਿਊਂਦੇ ਸੜਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਖਾਨਪੁਰ-ਕਕਾਨਾ ਰੋਡ 'ਤੇ ਇਕ ਟਰੈਕਟਰ ਟਰਾਲੀ ਅਤੇ ਵੇਗਨਆਰ ਕਾਰ 'ਚ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਾਰ 'ਚ ਸਵਾਰ ਤਿੰਨ ਲੋਕ ਜਿਊਂਦੇ ਸੜ ਗਏ। ਅੱਗ ਲੱਗਣ ਦਾ ਕਾਰਨ ਕਾਰ 'ਚ ਸੀ.ਐੱਨ.ਜੀ. ਕਿਟ ਦੱਸੀ ਜਾ ਰਹੀ ਹੈ। ਟਰੈਕਟਰ ਨਾਲ ਟੱਕਰ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਕਾਰ ਦਾ ਸੈਂਟਰ ਲੌਕ ਬੰਦ ਹੋ ਗਿਆ। ਕਾਰ 'ਚ ਬੈਠੇ ਚਾਲਕ ਅਤੇ ਹੋਰ 2 ਲੋਕ ਬਾਹਰ ਨਹੀਂ ਨਿਕਲ ਸਕੇ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।
ਕਿਸੇ ਰਾਹਗੀਰ ਨੇ ਅੱਗ ਬੁਝਾਊ ਅਤੇ ਪੁਲਸ ਨੂੰ ਇਸ ਕਾਰ 'ਚ ਅੱਗ ਲੱਗਣ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਅਤੇ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਈ। ਉਦੋਂ ਤੱਕ ਤਿੰਨੋਂ ਬੁਰੀ ਤਰ੍ਹਾਂ ਸੜ ਗਏ ਸਨ। ਅੱਗ ਬੁਝਾਊ ਕਰਮੀ ਨੇ ਦੱਸਿਆ ਕਿ ਸਾਨੂੰ ਅਣਪਛਾਤੇ ਸ਼ਖਸ ਦਾ ਫੋਨ ਆਇਆ ਸੀ ਕਿ ਖਾਨਪੁਰ-ਕਕਾਨਾ ਰੋਡ 'ਤੇ ਇਕ ਟਰੈਕਟਰ ਟਰਾਲੀ ਅਤੇ ਵੇਗਨਆਰ ਦੀ ਟੱਕਰ ਹੋ ਗਈ ਹੈ। ਜਿਸ ਕਾਰਨ ਅੱਗ ਲੱਗ ਗਈ। ਇਸ ਸੂਚਨਾ ਦੇ ਆਧਾਰ 'ਤੇ ਮੌਕੇ 'ਤੇ ਪਹੁੰਚੇ ਅਤੇ ਪੁਲਸ ਵੀ ਮੌਜੂਦ ਸੀ। ਇਕ ਲਾਸ਼ ਡਰਾਈਵਰ ਸੀਟ 'ਤੇ ਸੀ ਅਤੇ ਦੂਜੀ ਅੱਗੇ ਵਾਲੀ ਸੀਟ 'ਤੇ। ਇਨ੍ਹਾਂ ਦੋਹਾਂ ਦਰਮਿਆਨ ਤੀਜੇ ਵਿਅਕਤੀ ਦੀ ਲਾਸ਼ ਪਈ ਮਿਲੀ।
ਸਰਹੱਦ 'ਤੇ ਚੀਨ ਨਾਲ ਜਾਰੀ ਤਣਾਅ ਦਰਮਿਆਨ ਭਾਰਤ ਨੇ ਕੀਤਾ ਐਂਟੀ-ਰੈਡੀਏਸ਼ਨ ਮਿਜ਼ਾਈਲ 'ਰੂਦਰਮ' ਦਾ ਸਫ਼ਲ ਪ੍ਰੀਖਣ
NEXT STORY