ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ (ਆਪ) ਨੇ ਹਰਿਆਣਾ 'ਤੇ ਦਿੱਲੀ ਦਾ ਪਾਣੀ ਰੋਕਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ 6ਵੇਂ ਪੜਾਅ 'ਚ ਵੋਟਿੰਗ ਤੋਂ ਪਹਿਲੇ ਪਾਣੀ ਰੋਕ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਾਜਿਸ਼ ਰਚਣ ਦਾ ਕੰਮ ਕੀਤਾ ਹੈ। 'ਆਪ' ਦੀ ਸੀਨੀਅਰ ਨੇਤਾ ਅਤੇ ਦਿੱਲੀ ਸਰਕਾਰ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ 'ਚ ਆ ਰਹੀ ਯਮੁਨਾ ਦੀ ਪਾਣੀ ਦੀ ਸਪਲਾਈ ਹਰਿਆਣਾ ਵਲੋਂ ਰੋਕੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਪਾਣੀ ਦੀ ਘਾਟ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਅਜਿਹੀਆਂ ਥਾਵਾਂ ਤੋਂ ਵੀ ਸਮੱਸਿਆ ਆਈ, ਜਿੱਥੇ ਪਾਣੀ ਦੀ ਸਮੱਸਿਆ ਕਦੇ ਨਹੀਂ ਰਹੀ। ਜਦੋਂ ਪਤਾ ਲਗਾਇਆ ਗਿਆ ਤਾਂ ਹਰਿਆਣਾ ਦਾ ਸੱਚ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਵਜੀਰਾਬਾਦ 'ਚ ਯਮੁਨਾ ਦਾ ਪਾਣੀ ਦਾ ਪੱਧਰ ਆਮ ਤੌਰ 'ਤੇ 675 ਫੁੱਟ ਹੁੰਦਾ ਸੀ। ਜਦੋਂ ਘੱਟ ਹੁੰਦਾ ਹੈ ਤਾਂ ਵੀ 672 ਫੁੱਟ ਤੱਕ ਰਹਿੰਦਾ ਹੈ ਪਰ 11 ਮਈ ਤੋਂ 21 ਮਈ ਤੱਕ ਹਰਿਆਣਾ ਦਿੱਲੀ ਦਾ ਪਾਣੀ ਰੋਕ ਰਿਹਾ ਹੈ।
11 ਮਈ ਨੂੰ ਪਾਣੀ ਦਾ ਪੱਧਰ 671 ਫੁੱਟ ਸੀ, ਇਹ ਤਿੰਨ ਦਿਨ ਤੱਕ ਬਣਿਆ ਰਿਹਾ ਅਤੇ 21 ਮਈ ਨੂੰ ਪਾਣੀ ਘੱਟ ਕੇ 671 ਫੁੱਟ ਦੇ ਵੀ ਹੇਠਾਂ ਆ ਗਿਆ। ਆਤਿਸ਼ੀ ਨੇ ਦੋਸ਼ ਲਗਾਇਆ ਕਿ 25 ਮਈ ਨੂੰ ਵੋਟਿੰਗ ਤੋਂ ਪਹਿਲੇ ਭਾਜਪਾ ਨਵੀਂ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ,''ਅਸੀਂ ਦਿੱਲੀ ਦੇ ਲੋਕਾਂ ਨੂੰ ਚੌਕਸ ਕਰਨਾ ਚਾਹੁੰਦੇ ਹਨ ਕਿ ਆਉਣ ਵਾਲੇ ਕੁਝ ਦਿਨਾਂ 'ਚ 25 ਮਈ ਤੱਕ ਆਏ ਦਿਨ ਨਵੀਂ ਸਾਜਿਸ਼ ਕੀਤੀ ਜਾਵੇਗੀ ਅਤੇ ਵੋਟਰਾਂ ਨੂੰ ਵਰਗਲਾਇਆ ਜਾਵੇਗਾ। ਹੁਣ ਭਾਜਪਾ ਜਿੰਨੀ ਵੀ ਸਾਜਿਸ਼ ਕਰ ਲਵੇ, ਦਿੱਲੀ ਵਾਲਿਆਂ ਨੂੰ ਬੇਵਕੂਫ਼ ਨਹੀਂ ਬਣਾ ਸਕਦੀ। ਦਿੱਲੀ ਦੀਆਂ 7 ਸੀਟਾਂ ਭਾਜਪਾ ਹਾਰ ਰਹੀ ਹੈ ਅਤੇ ਇੰਡੀਆ ਸਮੂਹ ਜਿੱਤ ਰਿਹਾ ਹੈ। 'ਆਪ' ਨੇਤਾ ਨੇ ਕਿਹਾ ਕਿ ਯਮੁਨਾ ਦਾ ਇੰਨਾ ਘੱਟ ਪੱਧਰ ਕਦੇ ਨਹੀਂ ਹੋਇਆ ਹੈ ਅਤੇ ਇਸ ਲਈ ਹਰਿਆਣਾ ਸਰਕਾਰ ਨੂੰ ਪੱਤਰ ਲਿਖਣਗੇ ਅਤੇ ਲੋੜ ਪਈ ਤਾਂ ਅਦਾਲਤ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
J&K ਬੈਂਕ 'ਚ 276 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਸਣੇ ਪੂਰਾ ਵੇਰਵਾ
NEXT STORY