ਸ਼ਾਮਲੀ : ਮਰਹੂਮ ਹਰਿਆਣਵੀ ਗਾਇਕ ਅੰਕਿਤ ਬਾਲੀਅਨ ਦੇ ਕਤਲ ਮਾਮਲੇ ਵਿੱਚ ਪੁਲਸ ਵਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ। ਪੁਲਸ ਨੇ ਗਾਇਕ ਅੰਕਿਤ ਦਾ ਕਤਲ ਕਰਨ ਵਾਲੇ ਦੋ ਸ਼ੂਟਰਾਂ ਦਾ ਪੁਲਸ ਮੁਕਾਬਲੇ ਵਿਚ ਅੱਜ ਐਨਕਾਉਂਟਰ ਕਰ ਦਿੱਤਾ। ਸ਼ਾਮਲੀ ਦੇ ਕੋਤਵਾਲੀ ਖੇਤਰ ਵਿੱਚ ਅਪਰਾਧੀਆਂ, ਪੁਲਸ ਅਤੇ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਯੂਪੀ ਐਸਟੀਐਫ) ਵਿਚਕਾਰ ਮੁਕਾਬਲਾ ਹੋਇਆ ਸੀ, ਜਿਸ ਦੌਰਾਨ ਚੱਲੀਆਂ ਗੋਲੀਆਂ ਦੌਰਾਨ ਦੋਵਾਂ ਬਦਮਾਸ਼ਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਮੁਕਾਬਲੇ ਵਿੱਚ ਦੋ ਸ਼ੂਟਰ ਸੁਮਿਤ ਅਤੇ ਮੋਹਿਤ ਮਾਰੇ ਗਏ ਹਨ, ਜੋ ਅੰਕਿਤ ਦੇ ਕਤਲ ਮਾਮਲੇ ਵਿੱਚ ਸ਼ਾਮਲ 4 ਸ਼ੂਟਰਾਂ ਵਿੱਚੋਂ ਸਨ।
ਪੜ੍ਹੋ ਇਹ ਵੀ - 9 ਸਕਿੰਟਾਂ 'ਚ 6 ਥੱਪੜ ! ਐਮਰਜੈਂਸੀ ਵਾਰਡ 'ਚ ਪੁਲਸ ਮੁਲਾਜ਼ਮ ਦਾ ਚੜ੍ਹਿਆ ਪਾਰਾ, ਵੀਡੀਓ ਵਾਇਰਲ
ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਦੋਵਾਂ ਸ਼ੂਟਰਾਂ ਦੀ ਜਾਣਕਾਰੀ ਦੇਣ ਵਾਲੇ ਲਈ 50,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਪੁਲਸ ਨੂੰ ਸਵੇਰੇ 4 ਵਜੇ ਗੁਪਤ ਸੂਚਨਾ ਮਿਲੀ ਕਿ ਅੰਕਿਤ ਬਾਲੀਆਂ ਕਤਲ ਕਾਂਡ ਵਿੱਚ ਸ਼ਾਮਲ ਦੋ ਸ਼ੂਟਰ ਸ਼ਾਮਲੀ ਵੱਲ ਆ ਰਹੇ ਹਨ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਅਤੇ ਸਪੈਸ਼ਲ ਟਾਸਕ ਫੋਰਸ (STF) ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਇਸ ਦੌਰਾਨ, ਅਪਰਾਧੀਆਂ ਨੇ ਹੋਟਲ ਰਾਜਮਹਿਲ ਦੇ ਨੇੜੇ ਪੁਲਿਸ 'ਤੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਦੌਰਾਨ ਦੋ ਪੁਲਸ ਮੁਲਾਜ਼ਮਾਂ ਨੂੰ ਵੀ ਗੋਲੀ ਲੱਗੀ ਹੈ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਭੇਜਿਆ ਗਿਆ ਹੈ।
ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਲਦਵਾਨੀ 'ਸ਼ੁੱਧੀਕਰਨ' ਵਿਵਾਦ 'ਚ ਫਸੇ ਰਾਹੁਲ ਗਾਂਧੀ: ਉੱਤਰਾਖੰਡ 'ਚ FIR ਦਰਜ, ਜਾਤੀਵਾਦੀ ਟਿੱਪਣੀ ਦਾ ਲੱਗਾ ਦੋਸ਼
NEXT STORY