ਨਵੀਂ ਦਿੱਲੀ- ਹਾਥਰਸ ਸਮੂਹਕ ਜਬਰ ਜ਼ਿਨਾਹ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨਾਲ ਗੱਲ ਕੀਤੀ ਹੈ। ਯੋਗੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਪੀ.ਐੱਮ. ਨਰਿੰਦਰ ਮੋਦੀ ਨੇ ਹਾਥਰਸ ਦੀ ਘਟਨਾ 'ਤੇ ਵਾਰਤਾ ਕੀਤੀ ਹੈ ਅਤੇ ਕਿਹਾ ਹੈ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਐੱਸ.ਆਈ.ਟੀ. ਦਾ ਗਠਨ ਕਰ ਦਿੱਤਾ ਹੈ।
ਸੀ.ਐੱਮ. ਯੋਗੀ ਆਦਿੱਤਿਯਨਾਥ ਨੇ ਕਿਹਾ ਕਿ ਹਾਥਰਸ 'ਚ ਕੁੜੀ ਨਾਲ ਵਾਪਰੀ ਮੰਦਭਾਗੀ ਘਟਨਾ ਦੇ ਦੋਸ਼ੀ ਬਿਲਕੁੱਲ ਨਹੀਂ ਬਚਣਗੇ। ਸ਼ਿਕਾਇਤ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਹੈ। ਇਹ ਦਲ ਆਉਣ ਵਾਲੇ 7 ਦਿਨਾਂ 'ਚ ਆਪਣੀ ਰਿਪੋਰਟ ਦੇਵੇਗਾ। ਤੁਰੰਤ ਨਿਆਂ ਯਕੀਨੀ ਕਰਨ ਲਈ ਇਸ ਸ਼ਿਕਾਇਤ ਦਾ ਮੁਕੱਦਮਾ ਫਾਸਟ ਟਰੈਕ ਕੋਰਟ 'ਚ ਚੱਲੇਗਾ।
ਬਿਨਾਂ ਪਰਿਵਾਰ ਦੀ ਮਨਜ਼ੂਰੀ ਦਲਿਤ ਕੁੜੀ ਦਾ ਅੰਤਿਮ ਸੰਸਕਾਰ ਕਰਨ ਦੇ ਮਾਮਲੇ 'ਚ ਹਾਥਰਸ ਪੁਲਸ ਨੇ ਸਫ਼ਾਈ ਦਿੱਤੀ ਹੈ। ਆਪਣੇ ਟਵੀਟ 'ਚ ਹਾਥਰਸ ਪੁਲਸ ਨੇ ਕਿਹਾ ਕਿ ਇਹ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ ਕਿ ਥਾਣਾ ਚੰਦਪਾ ਖੇਤਰ ਦੇ ਅਧੀਨ ਮੰਦਭਾਗੀ ਘਟਨਾ 'ਚ ਮ੍ਰਿਤਕਾ ਦੀ ਲਾਸ਼ ਦਾ ਅੰਤਿਮ ਸੰਸਕਾਰ ਬਿਨਾਂ ਪਰਿਵਾਰ ਵਾਲਿਆਂ ਦੀ ਮਨਜ਼ੂਰੀ ਦੇ ਪੁਲਸ ਨੇ ਜ਼ਬਰਨ ਰਾਤ ਨੂੰ ਕਰਵਾ ਦਿੱਤਾ। ਅਸੀਂ ਇਸ ਦਾ ਖੰਡਨ ਕਰਦੇ ਹਾਂ।
ਹਾਥਰਸ ਜਬਰ ਜ਼ਿਨਾਹ : CM ਯੋਗੀ ਨੇ SIT ਦਾ ਕੀਤਾ ਗਠਨ, ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਟੀਮ
NEXT STORY