ਨਵੀਂ ਦਿੱਲੀ– ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਪੁਲਸ ਦੇ ਨਾਲ ਮਿਲ ਕੇ ਮੁਹੰਮਦ ਯਾਸੀਨ ਨਾਮੀ ਹਵਾਲਾ ਏਜੰਟ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਪੁਰਾਣੀ ਦਿੱਲੀ ਦੇ ਦਿੱਲੀ-6 ਤੋਂ ਗ੍ਰਿਫਤਾਰ ਯਾਸੀਨ ਲਸ਼ਕਰ-ਏ-ਤੋਇਬਾ ਅਤੇ ਅਲ ਬਦਰ ਵਰਗੇ ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਕਰਨ ਲਈ ਹਵਾਲਾ ਏਜੰਟ ਦੇ ਤੌਰ ’ਤੇ ਕੰਮ ਕਰਦਾ ਸੀ।
ਪੁੱਛਗਿੱਛ ਵਿਚ ਦੋਸ਼ੀ ਨੇ ਦੱਸਿਆ ਕਿ ਭਾਰਤ ਵਿਚ ਹਵਾਲਾ ਦਾ ਪੈਸਾ ਦੱਖਣੀ ਅਫਰੀਕਾ ਤੋਂ ਸੂਰਤ ਅਤੇ ਮੁੰਬਈ ਦੇ ਰਸਤੇ ਭੇਜਿਆ ਜਾ ਰਿਹਾ ਹੈ। ਉਹ ਹਵਾਲਾ ਨੈੱਟਵਰਕ ਵਿਚ ਦਿੱਲੀ ਦਾ ਕੰਮ ਦੇਖਦਾ ਸੀ ਅਤੇ ਦਿੱਲੀ ਤੋਂ ਇਹ ਰਕਮ ਵੱਖ-ਵੱਖ ਕੋਰੀਅਰ ਰਾਹੀਂ ਜੰਮੂ-ਕਸ਼ਮੀਰ ਭੇਜੀ ਜਾਂਦੀ ਸੀ।
ਦੋਸ਼ੀ ਨੇ ਸ਼ੁਰੂਆਤੀ ਪੁੱਛਗਿੱਛ ਵਿਚ ਦੱਸਿਆ ਕਿ ਉਸ ਨੇ 17 ਅਗਸਤ ਨੂੰ ਜੰਮੂ-ਕਸ਼ਮੀਰ ਦੇ ਇਕ ਅੱਤਵਾਦੀ ਅਬਦੁੱਲ ਹਮੀਦ ਮੀਰ ਨੂੰ ਲਗਭਗ 10 ਲੱਖ ਰੁਪਏ ਦਿੱਤੇ ਸਨ, ਜਿਸ ਨਾਲ ਉਹ ਸੂਬੇ ਵਿਚ ਅੱਤਵਾਦੀ ਕਾਰਵਾਈਆਂ ਨੂੰ ਸੰਚਾਲਿਤ ਕਰ ਸਕੇ। ਇਸ ਸੰਬੰਧੀ ਜੰਮੂ ਬੱਸ ਸਟੇਸ਼ਨ ਥਾਣਾ ਪੁਲਸ ਨੇ 18 ਅਗਸਤ ਨੂੰ ਐੱਫ. ਆਈ. ਆਰ. ਦਰਜ ਕਰਦੇ ਹੋਏ ਪੁੰਛ ਵਾਸੀ ਅਬਦੁੱਲ ਹਮੀਦ ਮੀਰ ਨੂੰ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਲਗਭਗ 10 ਲੱਖ ਰੁਪਏ ਬਰਾਮਦ ਹੋਏ।
ਰਾਜੀਵ ਗਾਂਧੀ ਦੀ ਜਯੰਤੀ ’ਤੇ PM ਮੋਦੀ, ਰਾਹੁਲ ਅਤੇ ਪ੍ਰਿਯੰਕਾ ਨੇ ਕੀਤਾ ਯਾਦ, ਦਿੱਤੀ ਸ਼ਰਧਾਂਜਲੀ
NEXT STORY