ਨੈਸ਼ਨਲ ਡੈਸਕ— ਦੇਸ਼ ਦੀ ਰਾਜਧਾਨੀ ਦਿੱਲੀ ਦੇ ਬੁਰਾੜੀ ਇਲਾਕੇ 'ਚ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਨੂੰ ਜਿੱਥੇ ਅੱਜ ਵੀ ਲੋਕ ਭੁੱਲਾ ਨਹੀਂ ਪਾਏ ਉੱਥੇ ਹੀ ਇਸੇ ਵਿਚ ਇਕ ਹੋਰ ਅਜਿਹੀ ਘਟਨਾ ਸਾਹਮਣੇ ਆਈ ਹੈ। ਮੁੰਬਈ 'ਚ ਵੀ ਇਕ 14 ਸਾਲਾ ਲੜਕੀ ਨੇ ਆਤਮਾ ਬੁਲਾਉਣ ਦੇ ਚੱਕਰ 'ਚ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਮੁੰਬਈ ਦੇ ਭੋਈਵਾੜਾ ਇਲਾਕੇ 'ਚ ਰਹਿਣ ਵਾਲੀ ਲੜਕੀ ਯੂ ਟਿਊਬ ਸਰੀਰ 'ਚੋਂ ਆਤਮਾ ਨੂੰ ਬਾਹਰ ਕੱਢਣ ਦੇ ਵੀਡੀਓ ਦੇਖਦੀ ਸੀ। ਉਸ ਦੇ ਫੋਨ ਤੋਂ ਕੁਝ ਅਜਿਹੀਆਂ ਵੀਡੀਓ ਮਿਲੀਆਂ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਆਤਮਾ ਨੂੰ ਬੁਲਾਉਣ ਦੇ ਸਬੰਧ 'ਚ ਕੁਝ ਕੋਸ਼ਿਸ਼ਾਂ ਕਰ ਰਹੀ ਸੀ। ਇਸ ਤੋਂ ਪਹਿਲਾਂ ਵੀ ਲੜਕੀ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਅਚਾਨਕ ਜ਼ਮੀਨ 'ਤੇ ਲੇਟ ਕੇ ਆਪਣਾ ਸਾਹ ਰੋਕ ਲਿਆ। ਜਦੋਂ ਉਸ ਦੇ ਘਰਵਾਲਿਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਆਤਮਾ ਸਰੀਰ 'ਚੋਂ ਬਾਹਰ ਆਈ ਸੀ ਉਹ ਮਰ ਕੇ ਵਾਪਸ ਜ਼ਿੰਦਾ ਹੋ ਜਾਂਦੀ ਹੈ।
ਮ੍ਰਿਤਕਾਂ ਦੀ ਦਾਦੀ ਨੇ ਦੱਸਿਆ ਕਿ ਉਹ ਹਮੇਸ਼ਾ ਫੋਨ 'ਤੇ ਸਰੀਰ 'ਚੋਂ ਆਤਮਾ ਨੂੰ ਬਾਹਰ ਕੱਢਣ ਵਾਲੀਆਂ ਵੀਡੀਓ ਦੇਖਿਆ ਕਰਦੀ ਸੀ। ਘਟਨਾ ਦੇ ਬਾਅਦ ਉਸ ਨੇ ਬਾਥਰੂਮ 'ਚ ਫਾਹਾ ਲਗਾ ਲਿਆ ਸੀ। ਉਸ ਨੂੰ ਉਮੀਦ ਸੀ ਕਿ ਉਸ ਦੀ ਆਤਮਾ ਸਵਰਗ ਦੇ ਦਰਸ਼ਨ ਕਰਕੇ ਵਾਪਸ ਉਸ ਨੂੰ ਜ਼ਿੰਦਾ ਕਰ ਦੇਵੇਗੀ। ਮੁੰਬਈ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੇਸ਼ਧ੍ਰੋਹ ਦੇ ਕਾਨੂੰਨ ਨੂੰ ਖਤਮ ਕੀਤਾ ਜਾਏ: ਸਿੱਬਲ
NEXT STORY