ਇੰਦੌਰ (ਏਜੰਸੀ)- ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਇਸ ਦੇ ਗੁਆਂਢੀ ਦੇਵਾਸ ਜ਼ਿਲ੍ਹੇ 'ਚ ਲੋਕਾਯੁਕਤ ਪੁਲਸ ਨੇ ਇਕ ਹੈੱਡ ਕਾਂਸਟੇਬਲ ਦੇ 15 ਟਿਕਾਣਿਆਂ 'ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ ਅਤੇ ਉਸ ਦੀ ਜਾਇਜ਼ ਆਮਦਨ ਤੋਂ ਤਿੰਨ ਗੁਣਾ ਵੱਧ ਕੀਮਤ ਦੀ ਜਾਇਦਾਦ ਬਰਾਮਦ ਕੀਤੀ। ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀਐੱਸਪੀ) ਸੁਨੀਲ ਤਾਲਾਨ ਨੇ ਕਿਹਾ ਕਿ ਇੰਦੌਰ ਦੇ ਪੁਲਸ ਟ੍ਰੇਨਿੰਗ ਕਾਲਜ (ਪੀਟੀਸੀ) 'ਚ ਡਰਾਈਵਰ ਵਜੋਂ ਤਾਇਨਾਤ ਹੈੱਡ ਕਾਂਸਟੇਬਲ ਫਿਰੋਜ਼ ਖਾਨ (48) ਵਿਰੁੱਧ ਇਕ ਸ਼ਿਕਾਇਤ ਮਿਲੀ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਉਹ ਲੰਬੇ ਸਮੇਂ ਤੋਂ ਡਿਊਟੀ ਤੋਂ ਗੈਰਹਾਜ਼ਰ ਸੀ ਅਤੇ ਕਥਿਤ ਤੌਰ 'ਤੇ ਪੁਲਸ ਵਿਭਾਗ 'ਚ ਆਪਣੇ ਅਹੁਦੇ ਦਾ ਰੌਬ ਝਾੜ ਕੇ ਦੇਵਾਸ ਜ਼ਿਲ੍ਹੇ 'ਚ ਵਿਵਾਦਿਤ ਅਚੱਲ ਜਾਇਦਾਦਾਂ ਦੀ ਖਰੀਦੋ-ਫਰੋਖਤ 'ਚ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ, ਖਾਨ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਤਾਲਾਨ ਨੇ ਕਿਹਾ,"ਪੁਲਸ ਵਿਭਾਗ 'ਚ ਖਾਨ ਦੇ 24 ਸਾਲ ਦੀ ਸੇਵਾ 'ਚ ਤਨਖਾਹ ਤੋਂ ਉਸ ਦੀ ਆਮਦਨ ਕਰੀਬ 75 ਲੱਖ ਰੁਪਏ ਦੱਸੀ ਗਈ ਹੈ। ਹੋਰ ਸਰੋਤਾਂ ਤੋਂ ਹੋਈ ਕਮਾਈ ਜੋੜਦੇ ਹੋਏ ਉਸ ਦੀ ਕੁੱਲ ਜਾਇਜ਼ ਆਮਦਨ ਲਗਭਗ 1.94 ਕਰੋੜ ਰੁਪਏ ਹੈ।" ਇਸ ਦੇ ਮੁਕਾਬਲੇ, ਛਾਪੇਮਾਰੀ ਦੌਰਾਨ ਹੁਣ ਤੱਕ 6.27 ਕਰੋੜ ਰੁਪਏ ਦੀਆਂ ਜਾਇਦਾਦਾਂ ਦਾ ਪਤਾ ਲਗਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਜਾਇਦਾਦਾਂ ਹੈੱਡ ਕਾਂਸਟੇਬਲ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਰੋਸ਼ਨੀ ਵਰਮਾ ਨਾਮ ਦੀ ਇਕ ਔਰਤ ਦੇ ਨਾਮ 'ਤੇ ਖਰੀਦੀਆਂ ਗਈਆਂ ਹਨ ਅਤੇ ਇਨ੍ਹਾਂ 'ਚ ਪੰਜ ਘਰ, ਤਿੰਨ ਫਲੈਟ, ਪੰਜ ਰਿਹਾਇਸ਼ੀ ਪਲਾਟ, ਇਕ ਵਪਾਰਕ ਪਲਾਟ ਅਤੇ ਵੱਖ-ਵੱਖ ਥਾਵਾਂ 'ਤੇ ਖੇਤੀਬਾੜੀ ਜ਼ਮੀਨ ਸ਼ਾਮਲ ਹੈ। ਡੀਐੱਸਪੀ ਨੇ ਕਿਹਾ ਕਿ ਖਾਨ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ (ਸੋਧ) ਐਕਟ ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਚੱਲ ਜਾਇਦਾਦਾਂ ਦੀ ਖਰੀਦ 'ਚ ਹੈੱਡ ਕਾਂਸਟੇਬਲ ਨਾਲ ਉਸ ਦੀ ਭੂਮਿਕਾ ਕਾਰਨ ਉਸ ਦੀ ਮਹਿਲਾ ਸਾਥੀ ਨੂੰ ਵੀ ਇਸ ਮਾਮਲੇ 'ਚ ਦੋਸ਼ੀ ਬਣਾਇਆ ਗਿਆ ਹੈ। ਤਾਲਾਨ ਨੇ ਕਿਹਾ ਕਿ ਵਿਸਥਾਰਤ ਜਾਂਚ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ’ਚ 24 ਘੰਟੇ ਕੰਮ ਕਰਨ ਵਾਲੇ 13 ਨਵੇਂ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸ਼ੁਰੂ
NEXT STORY