ਆਈਜੋਲ- ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀਆ ਦੇ ਰੂਪ 'ਚ ਜਾਣੇ ਜਾਣ ਵਾਲੇ ਮਿਜ਼ੋਰਮ ਦੇ ਜਿਓਨਘਾਕਾ ਉਰਫ਼ ਜਿਓਨਾ ਦਾ ਮੌਤ ਦੇ 4 ਦਿਨਾਂ ਬਾਅਦ ਵੀਰਵਾਰ ਨੂੰ ਸੇਰਛਿਪ ਜ਼ਿਲ੍ਹਾ ਸਥਿਤ ਉਨ੍ਹਾਂ ਦੇ ਪਿੰਡ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਹ ਜਾਣਕਾਰੀ ਇਕ ਸਥਾਨਕ ਨੇਤਾ ਨੇ ਦਿੱਤੀ। ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨਾਲ ਪੀੜਤ ਜਿਓਨਘਾਟਾ ਨੂੰ ਐਤਵਾਰ ਨੂੰ ਆਈਜੋਲ ਦੇ ਟ੍ਰਿਨਿਟੀ ਹਸਪਤਾਲ 'ਚ ਡਾਕਟਰਾਂ ਨੇ ਮ੍ਰਿਤਕ ਕਐਲਾਨ ਕਰ ਦਿੱਤਾ ਪਰ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਜਿਉਂਦਾ ਦੱਸ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਰਹੇ ਸਨ। ਬਕਤਾਂਗ ਪਿੰਡ ਦੇ ਚੁਆਂਥਾਰ 'ਚ 76 ਸਾਲਾ ਜਿਓਨਘਾਟਾ ਦੀਆਂ 39 ਪਤਨੀਆਂ, 90 ਤੋਂ ਵੱਧ ਬੱਚੇ ਅਤੇ ਘੱਟੋ-ਘੱਟ 33 ਪੋਤੇ-ਪਤੀਆਂ ਹਨ, ਜੋ ਇਕ ਵਿਸ਼ਾਲ ਚਾਰ ਮੰਜ਼ਲਾਂ ਘਰ 'ਚ ਰਹਿੰਦੇ ਹਨ। ਇਹ ਲੋਕ ਸੰਪ੍ਰਦਾਯ ਲਾਲਪਾ ਕੋਹਰਾਨ ਥਾਰ ਨਾਲ ਤਾਲੁਕ ਰੱਖਦੇ ਹਨ, ਜਿਸ 'ਚ ਪੁਰਸ਼ਾਂ ਨੂੰ ਬਹੁ-ਵਿਆਹ ਦੀ ਮਨਜ਼ੂਰੀ ਹੁੰਦੀ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਨੇ ਕੀਤਾ ਮੁਖੀ ਦੇ ਜਿਉਂਦੇ ਹੋਣ ਦਾ ਕੀਤਾ ਦਾਅਵਾ
ਗ੍ਰਾਮ ਪ੍ਰੀਸ਼ਦ ਦੇ ਪ੍ਰਧਾਨ ਰਾਮਜਾਉਵਾ ਨੇ ਦੱਸਿਆ ਕਿ ਜਿਓਨਘਾਕਾ ਦੀ ਲਾਸ਼ ਉਨ੍ਹਾਂ ਦੇ ਘਰ ਕੋਲ ਵਿਸ਼ੇਸ਼ ਰੂਪ ਨਾਲ ਬਣਾਈ ਗਈ ਕਬਰ 'ਚ ਦਫ਼ਨਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੰਤਿਮ ਸੰਸਕਾਰ ਨਾਲ ਜੁੜੇ ਸਾਰੇ ਕੰਮ ਕੋਰੋਨਾ ਰੋਕੂ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਕੀਤੇ ਗਏ। ਗ੍ਰਾਮ ਪ੍ਰੀਸ਼ਦ ਮੁਖੀ ਨੇ ਦੱਸਿਆ ਕਿ ਲਾਲਪਾ ਕੋਹਰਾਨ ਥਾਰ ਸੰਪ੍ਰਦਾਯ ਦੇ ਪੁਜਾਰੀ ਏਥੰਗਪੁਈਆ ਨੇ ਜਿਓਨਘਾਕਾ ਦਾ ਅੰਤਿਮ ਸੰਸਕਾਰ ਕਰਵਾਇਆ। ਰਾਮਜੁਆਵਾ ਨੇ ਕਿਹਾ ਕਿ ਅੰਤਿਮ ਸੰਸਕਾਰ ਦੌਰਾਨ ਕੈਮਰਾ, ਮੋਬਾਇਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਦੇ ਇਸਤੇਮਾਲ 'ਤੇ ਰੋਕ ਸੀ।
ਇਹ ਵੀ ਪੜ੍ਹੋ : 38 ਪਤਨੀਆਂ ਦੇ ਪਤੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ’ਚ ਦਿਹਾਂਤ
ਜਿਓਨਘਾਟਾ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਇਹ ਕਹਿ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਰਿਹਾ ਸੀ ਕਿ ਉਨ੍ਹਾਂ ਦਾ ਸਰੀਰ ਹਾਲੇ ਵੀ ਗਰਮ ਹੈ ਅਤੇ ਉਨ੍ਹਾਂ ਦੀ ਨਾੜੀ ਹਾਲੇ ਵੀ ਚੱਲ ਰਹੀ ਹੈ। ਰਾਮਜੁਆਵਾ ਅਨੁਸਾਰ, 433 ਪਰਿਵਾਰਾਂ ਦੇ 2500 ਤੋਂ ਵੱਧ ਮੈਂਬਰ ਸੰਪ੍ਰਦਾਯ ਦਾ ਹਿੱਸਾ ਹਨ, ਜਿਸ ਦੀ ਸਥਾਪਨਾ ਲਗਭਗ 70 ਸਾਲ ਪਹਿਲਾਂ ਜਿਓਨਘਾਕਾ ਦੇ ਚਾਚਾ ਨੇ ਕੀਤੀ ਸੀ। ਸਥਾਨਕ ਸੂਤਰਾਂ ਅਨੁਸਾਰ, ਜਿਓਨਘਾਕਾ ਦੇ ਸਭ ਤੋਂ ਵੱਡੇ ਪੁੱਤਰ ਨੁਨਪਾਰਲਿਆਨਾ ਸੰਬੰਧਤ ਸੰਪ੍ਰਦਾਯ ਦੇ ਅਗਲੇ ਮੁਖੀ ਬਣ ਸਕਦੇ ਹਨ, ਜਿਨ੍ਹਾਂ ਦੀਆਂ 2 ਪਤਨੀਆਂ ਹਨ।
ਪਟੜੀ ’ਤੇ ਪਰਤ ਰਿਹੈ ਸੈਰ-ਸਪਾਟਾ ਕਾਰੋਬਾਰ, ਦੋ ਦਿਨ ’ਚ 10 ਹਜ਼ਾਰ ਸੈਲਾਨੀ ਪਹੁੰਚੇ ਹਿਮਾਚਲ
NEXT STORY