ਨਵੀਂ ਦਿੱਲੀ— ਦੇਸ਼ ’ਚ ਜਾਰੀ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਸਿਹਤ ਮੰਤਰਾਲਾ ਨੇ ਲੋਕਾਂ ਨੂੰ ਚੌਕਸ ਕੀਤਾ ਹੈ। ਮੰਤਰਾਲਾ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੋਵਿਡ ਪ੍ਰੋਟੋਕਾਲ ਦਾ 100 ਫ਼ੀਸਦੀ ਪਾਲਣ ਕਰੋ, ਮਾਸਕ ਜ਼ਰੂਰ ਪਹਿਨੋ। ਕੋਰੋਨਾ ਨਾਲ ਲੜਨ ਲਈ ਚੇਨ ਤੋੜਨਾ ਜ਼ਰੂਰੀ ਹੈ। ਮੰਤਰਾਲਾ ਨੇ ਇਹ ਵੀ ਕਿਹਾ ਕਿ ਮਾਮੂਲੀ ਲੱਛਣਾਂ ਵਾਲੇ ਲੋਕ ਘਰਾਂ ’ਚ ਇਕਾਂਤਵਾਸ ਹੋਣ ਦੀ ਹਿਦਾਇਤ ਨੂੰ ਮੰਨਣ। ਲੱਛਣ ਦਿੱਸਣ ਤਾਂ ਟੈਸਟ ਜ਼ਰੂਰੀ ਕਰਵਾਓ। ਸਿਹਤ ਮੰਤਰਾਲਾ ਮੁਤਾਬਕ ਸਾਨੂੰ ਘਰਾਂ ’ਚ ਇਕਾਂਤਵਾਸ ਹੋਏ ਮਰੀਜ਼ਾਂ ਦੀ ਨਿਗਰਾਨੀ ’ਤੇ ਫੋਕਸ ਕਰਨ ਦੀ ਲੋੜ ਹੈ, ਤਾਂ ਕਿ ਕੋਰੋਨਾ ਲਾਗ ’ਤੇ ਠੱਲ੍ਹ ਪਾਈ ਜਾ ਸਕੇ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦੀ ਹਾਹਾਕਾਰ: 24 ਘੰਟਿਆਂ ’ਚ ਆਏ ਰਿਕਾਰਡ 3.52 ਲੱਖ ਨਵੇਂ ਕੇਸ
ਇਹ ਵੀ ਪੜ੍ਹੋ– ਆਕਸੀਜਨ ਲਈ ਦਿੱਲੀ ’ਚ ਮਚੀ ਹਾਹਾਕਾਰ, ਮਦਦ ਲਈ ਅੱਗੇ ਆਈ ‘ਖ਼ਾਲਸਾ ਏਡ’
ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੁਝ ਸੂਬੇ ਹਨ, ਜਿੱਥੇ ਸਰਗਰਮ ਕੇਸਾਂ ਦੀ ਗਿਣਤੀ ਵਧੇਰੇ ਬਣੀ ਹੋਈ ਹੈ। ਜਿਸ ’ਚ ਮਹਾਰਾਸ਼ਟਰ, ਕੇਰਲ, ਉੱਤਰ ਪ੍ਰਦੇਸ਼, ਕਰਨਾਟਕ, ਰਾਜਸਥਾਨ, ਛੱਤੀਸਗੜ੍ਹ, ਗੁਜਰਾਤ ਅਤੇ ਤਾਮਿਲਨਾਡੂ ਸ਼ਾਮਲ ਹਨ, ਜਿੱਥੇ ਕੋਰੋਨਾ ਵਾਇਰਸ ਦਾ ਖ਼ਤਰਾ ਵਧੇਰੇ ਹੈ। ਇਨ੍ਹਾਂ ਸੂਬਿਆਂ ’ਚ 1 ਲੱਖ ਤੋਂ ਵਧੇਰੇ ਸਰਗਰਮ ਕੇਸ ਹਨ, ਜੋ ਕਿ ਪਿਛਲੇ ਸਾਲ ਤੋਂ ਜ਼ਿਆਦਾ ਹਨ।
ਅਧਿਕਾਰੀ ਮੁਤਾਬਕ ਦੇਸ਼ ’ਚ ਹੁਣ ਤੱਕ 14.19 ਕਰੋੜ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਇਸ ਸਮੇਂ 82 ਫ਼ੀਸਦੀ ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਕਰੀਬ 16.25 ਫ਼ੀਸਦੀ ਯਾਨੀ ਕਿ 28,13,658 ਕੇਸ ਅਜੇ ਵੀ ਸਰਗਰਮ ਹਨ, ਜਿਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਲਗਾਤਾਰ 5ਵਾਂ ਦਿਨ ਹੈ, ਜਦੋਂ ਭਾਰਤ ਵਿਚ ਕੋਰੋਨਾ ਦੇ ਕੇਸ 3 ਲੱਖ ਤੋਂ ਪਾਰ ਚੱਲੇ ਗਏ ਹਨ। ਕੋਰੋਨਾ ਕੇਸਾਂ ਦਾ ਵੱਧਦਾ ਗਰਾਫ਼ ਵੱਡੀ ਚਿੰਤਾ ਬਣੀ ਗਈ ਹੈ। ਕੇਸ ਵੱਧਣ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਰੋਜ਼ਾਨਾ 2 ਹਜ਼ਾਰ ਤੋਂ ਉੱਪਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ।
ਇਹ ਵੀ ਪੜ੍ਹੋ– ਦਿੱਲੀ ’ਚ 500 ਆਕਸੀਜਨ ਬੈੱਡਾਂ ਵਾਲਾ ਕੋਵਿਡ ਕੇਅਰ ਸੈਂਟਰ ਸ਼ੁਰੂ, ਮੁਫ਼ਤ ’ਚ ਹੋਵੇਗਾ ਇਲਾਜ
24 ਘੰਟਿਆਂ ਵਿਚ ਕੁੱਲ ਕੇਸ- 3,52,991
24 ਘੰਟਿਆਂ ਅੰਦਰ ਹੋਈਆਂ ਮੌਤਾਂ- 2,812
ਸਰਗਰਮ ਕੇਸਾਂ ਦੀ ਗਿਣਤੀ- 28,13,658
ਕੁੱਲ ਕੇਸਾਂ ਦੀ ਗਿਣਤੀ- 1,73,13,163
ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ- 1,95,123
24 ਘੰਟਿਆਂ ’ਚ ਠੀਕ ਹੋਏ ਮਰੀਜ਼-2,19,272
ਹੁਣ ਤੱਕ ਠੀਕ ਹੋਏ ਮਰੀਜ਼- 1,43,04,382
ਹੁਣ ਤੱਕ ਟੀਕਾਕਰਨ- 14,19,11,223
ਨਕਸਲੀਆਂ ਦਾ ਆਤੰਕ, ਵਿਸਫ਼ੋਟ ਕਰ ਉਡਾਈ ਰੇਲ ਪੱਟੜੀ
NEXT STORY