ਹਾਜੀਪੁਰ : ਬਿਹਾਰ ਦੇ ਵੈਸ਼ਾਲੀ ’ਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇਥੇ ਇਕ ਬੇਕਾਬੂ ਟਰੱਕ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ’ਚ 15 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਉਥੇ ਹੀ ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਘਟਨਾ ਮਹਿਨਾਰ-ਹਾਜੀਪੁਰ ਮੁੱਖ ਸੜਕ ’ਤੇ ਸਥਿਤ ਦੇਸਰੀ ਥਾਣਾ ਖੇਤਰ ਦੇ ਸੁਲਤਾਨਪੁਰ 28 ਟੋਲਾ ਦੀ ਹੈ। ਮ੍ਰਿਤਕਾਂ ’ਚ ਬੱਚੇ ਵੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : 5 ਲੱਖ ਦੀ ਫਿਰੌਤੀ ਲਈ ਅਗਵਾ ਕੀਤੇ ਪੰਜਾਬੀ ਸਣੇ ਦੋ ਵਿਅਕਤੀ UP ਦੇ ਗੈਂਗ ਤੋਂ ਪੁਲਸ ਨੇ ਛੁਡਵਾਏ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਨਾਰ ਮੁਹੰਮਦੀਨਗਰ ਐੱਸ.ਐੱਚ. ’ਤੇ ਸਥਿਤ ਬ੍ਰਹਮਸਥਾਨ ਨੇੜੇ ਭੂਈਆਂ ਬਾਬਾ ਦੀ ਪੂਜਾ ਦੌਰਾਨ ਲੋਕ ਨਵਤਨ ਪੂਜਾ ਕਰ ਰਹੇ ਸਨ। ਇਸ ਦੌਰਾਨ ਇਕ ਬੇਕਾਬੂ ਟਰੱਕ ਲੋਕਾਂ ’ਤੇ ਚੜ੍ਹ ਗਿਆ, ਜਿਸ ’ਚ ਹੁਣ ਤੱਕ ਤਕਰਬੀਨ 15 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ।
ਇਹ ਖ਼ਬਰ ਵੀ ਪੜ੍ਹੋ ; FIFA 2022 Special : ਕਤਰ ’ਚ ਵਿਸ਼ਵ ਕੱਪ ਦੇ ਨਾਲ-ਨਾਲ ਇਹ ਵਿਵਾਦ ਵੀ ਚਰਚਾ ’ਚ ਰਹਿਣਗੇ
ਵਾਰ-ਵਾਰ ਬਦਲੀਆਂ ਤੋਂ ਪ੍ਰੇਸ਼ਾਨ ਤਹਿਸੀਲਦਾਰ ਨੇ ਚੁੱਕਿਆ ਖੌਫ਼ਨਾਕ ਕਦਮ
NEXT STORY