ਨੈਸ਼ਨਲ ਡੈਸਕ- ਗਰਮੀ ਦਾ ਅਸਰ ਥੋੜ੍ਹਾ ਘੱਟ ਹੋਣ ਵਾਲਾ ਹੈ, ਕਿਉਂਕਿ ਮੌਸਮ ਵਿਭਾਗ ਨੇ ਪੂਰਬੀ ਅਤੇ ਪੱਛਮੀ ਯੂ. ਪੀ. ਦੇ 29 ਜ਼ਿਲ੍ਹਿਆਂ ਵਿਚ ਮੀਂਹ ਅਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਹੈ। ਤੇਜ਼ ਹਵਾਵਾਂ ਨਾਲ ਆਸਮਾਨ 'ਚ ਕਾਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ (IMD) ਮੁਤਾਬਕ 21 ਮਾਰਚ ਨੂੰ ਵਾਰਾਣਸੀ, ਪ੍ਰਯਾਗਰਾਜ, ਸੋਨਭੱਦਰ, ਮਿਰਜ਼ਾਪੁਰ, ਚੰਦੌਲੀ, ਗਾਜ਼ੀਪੁਰ, ਮਊ, ਬਲੀਆ, ਜੌਨਪੁਰ, ਕੌਸ਼ਾਂਬੀ, ਫਤਿਹਪੁਰ, ਆਗਰਾ, ਮਥੁਰਾ, ਹਾਥਰਸ, ਅਲੀਗੜ੍ਹ ਆਦਿ ਜ਼ਿਲ੍ਹਿਆਂ ਵਿਚ ਮੀਂਹ ਅਤੇ 30 ਤੋਂ 40 ਕਿਲੋਮੀਟਰ ਪ੍ਰੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ- ਪੁੱਤ ਨਿਕਲਿਆ ਕਾਤਲ; ਮਾਪਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਨਹਿਰ 'ਚ ਸੁੱਟੀਆਂ ਲਾਸ਼ਾਂ
22 ਮਾਰਚ ਤੱਕ ਰਹੇਗਾ ਮੀਂਹ ਦਾ ਅਸਰ
ਮੌਸਮ ਵਿਭਾਗ ਮੁਤਾਬਕ 21 ਮਾਰਚ ਨੂੰ ਪੂਰਬੀ ਅਤੇ ਪੱਛਮੀ ਯੂ. ਪੀ. ਵਿਚ ਬੱਦਲ ਛਾਏ ਰਹਿਣਗੇ ਅਤੇ ਕੁਝ ਇਲਾਕਿਆਂ ਵਿਚ ਗਰਜ ਨਾਲ ਮੀਂਹ ਪਵੇਗਾ। 22 ਮਾਰਚ ਨੂੰ ਵੀ ਪੂਰਬੀ ਯੂ. ਪੀ. ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ ਹੋ ਸਕਦਾ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਹਿਸੂਸ ਹੋਵੇਗੀ। ਇਸ ਤੋਂ ਬਾਅਦ ਮੌਸਮ ਵਿਚ ਫਿਰ ਬਦਲਾਅ ਆਵੇਗਾ ਅਤੇ ਭਿਆਨਕ ਗਰਮੀ ਪਵੇਗੀ।
ਇਹ ਵੀ ਪੜ੍ਹੋ- ਪਤਨੀ ਦੇ ਸਿਰ ਚੜ੍ਹਿਆ ਆਸ਼ਿਕੀ ਦਾ ਜਨੂੰਨ, ਪਤੀ ਦਾ ਬੇਰਹਿਮੀ ਨਾਲ ਕੀਤਾ ਕਤਲ ਤੇ ਫਿਰ...
ਸਾਵਧਾਨੀ ਵਰਤਣ ਕਿਸਾਨ
ਬਦਲਦੇ ਹੋਏ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਨੂੰ 21 ਤੋਂ 23 ਮਾਰਚ ਦਰਮਿਆਨ ਸਾਵਧਾਨੀ ਵਰਤਣ ਦੀ ਲੋੜ ਹੈ। ਕਟਾਈ ਕੀਤੀ ਹੋਈ ਫ਼ਸਲ ਨੂੰ ਢੱਕਣ ਦੀ ਕੋਸ਼ਿਸ਼ ਕਰੋ ਜਾਂ ਕਿਸੇ ਛਾਂ ਵਾਲੀ ਥਾਂ 'ਤੇ ਸ਼ਿਫਟ ਕਰੋ। ਇਸ ਸਮੇਂ ਦੌਰਾਨ ਕਿਸਾਨਾਂ ਨੂੰ ਖੜ੍ਹੀਆਂ ਫ਼ਸਲਾਂ 'ਤੇ ਰਸਾਇਣਕ ਦਵਾਈਆਂ ਦਾ ਛਿੜਕਾਅ, ਉੜਦ, ਮੂੰਗ ਜਾਂ ਹੋਰ ਫ਼ਸਲਾਂ ਦੀ ਬਿਜਾਈ, ਸਬਜ਼ੀਆਂ ਦੀ ਲੁਆਈ ਅਤੇ ਫ਼ਸਲਾਂ ਦੀ ਸਿੰਚਾਈ ਮੁਲਤਵੀ ਕਰਨੀ ਚਾਹੀਦੀ ਹੈ। ਪੱਕਣ 'ਤੇ ਸਬਜ਼ੀਆਂ ਦੀ ਕਟਾਈ ਯਕੀਨੀ ਬਣਾਓ ਅਤੇ ਉਨ੍ਹਾਂ ਨੂੰ ਮੰਡੀ ਵਿਚ ਭੇਜੋ।
ਇਹ ਵੀ ਪੜ੍ਹੋ- ਰਾਸ਼ਨ ਕਾਰਡ ਧਾਰਕ ਜਲਦੀ ਕਰ ਲਓ ਇਹ ਕੰਮ, ਨਹੀਂ ਤਾਂ....
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੋਲ ਟੈਕਸ 'ਚ ਮਿਲੇਗੀ ਰਾਹਤ! ਨਵੀਂ ਟੋਲ ਨੀਤੀ ਦਾ ਐਲਾਨ ਕਰੇਗੀ ਕੇਂਦਰ ਸਰਕਾਰ
NEXT STORY