ਮੁੰਬਈ- ਮੁੰਬਈ 'ਚ ਸ਼ੁੱਕਰਵਾਰ ਸਵੇਰ ਤੋਂ ਰੁਕ-ਰੁਕ ਕੇ ਦਰਮਿਆਨੀ ਤੋਂ ਭਾਰੀ ਮੀਂਹ ਪੈਣ ਕਾਰਨ ਜਨਤਕ ਆਵਾਜਾਈ ਸੇਵਾਵਾਂ ਅਤੇ ਆਵਾਜਾਈ ਮੱਠੀ ਪੈ ਗਈ ਹੈ। ਦੇਸ਼ ਦੀ ਵਿੱਤੀ ਰਾਜਧਾਨੀ ਦੇ ਕਈ ਹਿੱਸਿਆਂ 'ਚ ਸਵੇਰੇ 7 ਵਜੇ ਤੋਂ 8 ਵਜੇ ਦਰਮਿਆਨ 15 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪਿਆ। ਮੀਂਹ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਪ੍ਰਸ਼ਾਸਨ ਨੂੰ ਆਵਾਜਾਈ ਨੂੰ ਮੋੜਨ ਲਈ ਮਜਬੂਰ ਹੋਣਾ ਪਿਆ। ਪੱਛਮੀ ਉਪਨਗਰਾਂ ਦੇ ਅੰਧੇਰੀ ਅਤੇ ਜੋਗੇਸ਼ਵਰੀ ਰੇਲਵੇ ਸਟੇਸ਼ਨਾਂ ਵਿਚਕਾਰ ਅੰਧੇਰੀ 'ਸਬਵੇਅ' ਵੀ ਪਾਣੀ ਨਾਲ ਗਿਆ। ਭਾਰਤੀ ਮੌਸਮ ਵਿਭਾਗ (IMD) ਮੁੰਬਈ ਨੇ ਸਵੇਰੇ 8 ਵਜੇ ਚੇਤਾਵਨੀ ਜਾਰੀ ਕੀਤੀ ਹੈ ਅਤੇ ਅਗਲੇ ਤਿੰਨ ਤੋਂ 4 ਘੰਟਿਆਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਗਿਆਨੀ ਨੇ ਮਹਾਰਾਸ਼ਟਰ ਦੀ ਰਾਜਧਾਨੀ ਲਈ ਅਗਲੇ 24 ਘੰਟਿਆਂ ਦੌਰਾਨ "ਸ਼ਹਿਰ ਅਤੇ ਉਪਨਗਰਾਂ ਵਿਚ ਮੱਧਮ ਤੋਂ ਭਾਰੀ ਮੀਂਹ" ਅਤੇ "ਕੁਝ ਥਾਵਾਂ 'ਤੇ ਭਾਰੀ ਮੀਂਹ" ਦੀ ਭਵਿੱਖਬਾਣੀ ਕੀਤੀ ਹੈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਮ 4:09 ਵਜੇ ਅਰਬ ਸਾਗਰ ਵਿਚ 3.87 ਮੀਟਰ ਦੀ ਉੱਚੀ ਲਹਿਰ ਆਵੇਗੀ। ਉਸ ਸਮੇਂ ਸਮੁੰਦਰ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਅਤੇ ਉੱਚੀਆਂ ਲਹਿਰਾਂ ਹੜ੍ਹਾਂ ਦਾ ਕਾਰਨ ਬਣ ਸਕਦੀਆਂ ਹਨ। ਮੁੰਬਈ 'ਚ ਸ਼ੁੱਕਰਵਾਰ ਸਵੇਰੇ 8 ਵਜੇ ਤੱਕ 24 ਘੰਟਿਆਂ 'ਚ ਔਸਤਨ 93.16 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਅਤੇ ਟਰਾਂਸਪੋਰਟ (ਬੈਸਟ) ਦੇ ਬੁਲਾਰੇ ਨੇ ਕਿਹਾ ਕਿ ਜਨਤਕ ਬੱਸ ਸੇਵਾ ਬਾਡੀਜ਼ ਨੇ ਸਵੇਰੇ 7:50 ਵਜੇ ਤੋਂ ਸਿਓਨ ਵਿਚ ਪਾਣੀ ਭਰਨ ਕਾਰਨ ਤਿੰਨ ਬੱਸਾਂ ਦੇ ਰੂਟਾਂ ਨੂੰ ਮੋੜ ਦਿੱਤਾ ਹੈ। ਮੁੰਬਈ ਵਿਚ 'ਲੋਕਲ ਟਰੇਨਾਂ' ਚਲਾਉਂਦੇ ਵਾਲੇ ਪੱਛਮੀ ਰੇਲਵੇ ਅਤੇ ਮੱਧ ਰੇਲਵੇ ਨੇ 'ਐਕਸ' 'ਤੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਉਪਨਗਰੀ ਸੇਵਾਵਾਂ ਚੱਲ ਰਹੀਆਂ ਹਨ। ਹਾਲਾਂਕਿ ਯਾਤਰੀਆਂ ਨੇ ਕੁਝ ਦੇਰੀ ਦੀ ਸ਼ਿਕਾਇਤ ਕੀਤ ਪਰ ਟਰੈਕ 'ਤੇ ਕੋਈ ਪਾਣੀ ਭਰਿਆ ਨਹੀਂ ਸੀ।
ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ 'ਤੇ ਬੋਲੀ 'ਆਪ'- ਸੱਤਿਆਮੇਵ ਜਯਤੇ
NEXT STORY